ਚੌਥੇ ਹਫਤੇ ਵੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਮੁਕਲਾਵਾ'

6/15/2019 8:37:29 PM

ਜਲੰਧਰ (ਬਿਊਰੋ) - 24 ਮਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁਕਲਾਵਾ' ਹੁਣ ਸਿਨੇਮਾਘਰਾਂ ਵਿਚ ਚੌਥਾ ਹਫਤੇ ਵੀ ਸ਼ਿੰਗਾਰ ਬਣੀ ਹੈ। ਫਿਲਮ ਦੀ ਪੂਰੀ ਟੀਮ ਲਈ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਮਿਹਨਤ ਸਦਕਾ ਅੱਜ ਵੀ ਦਰਸ਼ਕ 'ਮੁਕਲਾਵਾ' ਫਿਲਮ ਦੇਖਣ ਲਈ ਸਿਨੇਮਾਘਰਾਂ 'ਚ ਜਾ ਰਹੇ ਹਨ। ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ-ਨਾਲ ਫਿਲਮ ਦੇ ਡਾਇਰੈਕਟਰ ਸਿਮਰਜੀਤ ਸਿੰਘ ਤੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਦੀ ਮਿਹਨਤ ਵੀ ਰੰਗ ਲਿਆ ਰਹੀ ਹੈ।

 
 
 
 
 
 
 
 
 
 
 
 
 
 

I want to thank everyone for supporting and loving #muklawa . Muklawa going strong in 4th week as well.

A post shared by Gunbir Singh Sidhu (@gunbir_whitehill) on Jun 13, 2019 at 11:32pm PDT


ਦੱਸ ਦਈਏ ਕਿ 'ਮੁਕਲਾਵਾ' ਫਿਲਮ ਨੇ ਰਿਲੀਜ਼ ਹੁੰਦਿਆਂ ਹੀ ਕਮਾਈ ਦੇ ਵੱਡੇ ਰਿਕਾਰਡ ਬਣਾਏ ਸੀ। ਦਰਸ਼ਕਾਂ ਨੇ ਜਿੱਥੇ ਇਸ ਫਿਲਮ ਦੀ ਕਹਾਣੀ ਨੂੰ ਪਸੰਦ ਕੀਤਾ, ਉਥੇ ਹੀ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਐਕਟਿੰਗ ਦੇ ਨਾਲ-ਨਾਲ ਹਰੇਕ ਕਲਾਕਾਰ ਦੀ ਅਦਾਕਾਰੀ ਨੂੰ ਵੀ ਖੂਬ ਸਰਾਹਿਆ ਹੈ। ਫਿਲਮ ਦਾ ਵਿਸ਼ਾ ਤੇ ਬਾ-ਕਮਾਲ ਸੰਗੀਤ ਵੀ ਇਸ ਫਿਲਮ ਦੀ ਸਫਲਤਾ ਦਾ ਕਾਰਨ ਹੈ। 'ਮੁਕਲਾਵਾ' ਫਿਲਮ ਵੀ ਇਸ ਸਾਲ ਦੀ ਵੱਡੀ ਕਾਮਯਾਬ ਫਿਲਮ ਕਹੀ ਜਾ ਸਕਦੀ ਹੈ। 'ਵਾਈਟ ਹਿੱਲ ਸਟੂਡੀਓ' ਦੀ ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐਨ.ਸ਼ਰਮਾ, ਦ੍ਰਿਸ਼ਟੀ ਗਰੇਵਾਲ ਤੇ ਸਰਬਜੀਤ ਚੀਮਾ ਨੇ ਅਹਿਮ ਭੂਮਿਕਾ ਨਿਭਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News