''ਮੁਕਲਾਵਾ'' ਦੀਆਂ ਟਿਕਟਾਂ ਦਰਸ਼ਕ ਅੱਜ ਤੋਂ ਹੀ ਕਰ ਸਕਦੇ ਹਨ ਬੁੱਕ

5/23/2019 3:19:22 PM

ਜਲੰਧਰ(ਬਿਊਰੋ) - 24 ਮਈ ਨੂੰ ਪੰਜਾਬੀ ਸਿਨੇਮਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ 'ਮੁਕਲਾਵਾ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਦਰਸ਼ਕ ਅੱਜ ਤੋਂ ਹੀ ਇਸ ਫਿਲਮ ਦੀਆਂ ਐਡਵਾਂਸ 'ਚ ਟਿਕਟਾਂ ਬੁੱਕ ਕਰਵਾ ਸਕਦੇ ਹਨ। ਐਮੀ ਵਿਰਕ ਤੇ ਸੋਨਮ ਬਾਜਵਾ ਸਟਾਰਰ 'ਮੁਕਲਾਵਾ' 'ਚ ਦਰਸ਼ਕਾਂ ਨੂੰ ਹਰੇਕ ਰੰਗ ਦੇਖਣ ਨੂੰ ਮਿਲਣਗੇ। ਫਿਲਮ 'ਚ ਦਰਸ਼ਕ ਕਾਮੇਡੀ, ਰੁਮਾਂਸ ਤੇ ਪੁਰਾਣੇ ਰੀਤੀ-ਰਿਵਾਜਾਂ ਨੂੰ ਬਾਖੂਬੀ ਦੇਖਣਗੇ। 'ਮੁਕਲਾਵਾ' ਫਿਲਮ ਦੇ ਟਰੇਲਰ, ਪ੍ਰੋਮੋਜ਼ ਤੇ ਗਾਣਿਆਂ ਨੂੰ ਜਿੱਥੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ ਉੱਥੇ ਹੀ ਦਰਸ਼ਕ ਇਸ ਫਿਲਮ ਨੂੰ ਜਰੂਰ ਪਸੰਦ ਕਰ ਸਕਦੇ ਹਨ।

PunjabKesari
ਦੱਸ ਦਈਏ ਕੀ 'ਮੁਕਲਾਵਾ' ਉਸ ਸਮੇਂ ਦੀ ਕਹਾਣੀ ਹੈ ਜਦੋਂ ਪੁਰਾਣੇ ਸਮੇਂ 'ਚ ਵਿਆਹ ਤੋਂ ਕਾਫੀ ਸਮੇਂ ਬਾਅਦ ਲੜਕੀ ਦਾ 'ਮੁਕਲਾਵਾ' ਕੀਤਾ ਜਾਂਦਾ ਸੀ, ਵਿਆਹ ਤੋਂ ਬਾਅਦ ਲੜਕੀ ਤੇ ਲੜਕੇ ਨੂੰ ਮਿਲਣ ਦੀ ਇਜ਼ਾਜਤ ਨਹੀਂ ਹੁੰਦੀ ਸੀ। ਫਿਲਮ 'ਚ 'ਸ਼ਿੰਦਾ' ਵਿਆਹ ਤੋਂ ਬਾਅਦ ਆਪਣੇ ਘਰਵਾਲੀ 'ਤਾਰੋ' ਨੂੰ ਮਿਲਣ ਦੀ ਤਾਂਘ ਤਾਂ ਦਾ ਰੱਖਦਾ ਹੈ ਪਰ ਦੋਵਾਂ ਨੂੰ ਆਪਣੇ ਘਰਦਿਆਂ ਤੋਂ ਡਰ ਲਗਦਾ ਹੈ। 

PunjabKesari
ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਇਸ ਫਿਲਮ ਦੀ ਸਟੋਰੀ ਤੇ ਸਕ੍ਰੀਨਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਨੇ ਲਿਖੇ ਹਨ ਤੇ ਡਾਇਲਾਗਸ ਰਾਜੂ ਵਰਮਾ ਦੇ ਹਨ।ਐਮੀ ਤੇ ਸੋਨਮ ਤੋਂ ਇਲਾਵਾ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਤੇ ਦ੍ਰਿਸ਼ਟੀ ਗਰੇਵਾਲ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੇਗੀ। ਬਹੁ-ਚਰਚਿੱਤ ਪ੍ਰੋਡਕਸ਼ਨ ਹਾਊਸ 'ਵਾਈਟ ਹਿੱਲ ਸਟੂਡੀਓ' ਤੇ 'ਗਰੇਸਲੇਟ ਪਿਕਚਰਸ' ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਗੁਨਬੀਰ ਸਿੰਘ ਸਿੱਧੂ ਤੇ ਮਨਮੋੜ ਸਿੱਧੂ ਹਨ। 'ਵਾਈਟ ਹਿੱਲ ਸਟੂਡੀਓ' ਵੱਲੋਂ ਹੀ ਇਸ ਫਿਲਮ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News