ਸੋਨੂੰ ਸੂਦ ਦੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਹੋਈ ਵਾਇਰਲ, ਜਦੋਂ ਪਾਸ ਬਣਾ ਕੇ ਟ੍ਰੇਨ ''ਚ ਕਰਦੇ ਸਨ ਸਫਰ

5/30/2020 3:55:10 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੋਨੂੰ ਸੂਦ ਤਾਲਾਬੰਦੀ ਦੌਰਾਨ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਲੋਕਾਂ ਲਈ ਮਸੀਹਾ ਬਣੇ ਹੋਏ ਹਨ। ਉਨ੍ਹਾਂ ਨੇ ਹੁਣ ਤੱਕ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾ ਚੁੱਕੇ ਹਨ। ਅਜਿਹੇ 'ਚ ਇਹ ਮਜ਼ਦੂਰ ਸੋਨੂੰ ਸੂਦ ਨੂੰ ਦੁਆਵਾਂ ਦਿੰਦੇ ਨਹੀਂ ਥੱਕ ਰਹੇ। ਸੋਨੂੰ ਸੂਦ ਨੇ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਹੀ ਨਹੀਂ ਪਹੁੰਚਾਇਆ ਸਗੋ ਉਨ੍ਹਾਂ ਦੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ। ਅਦਾਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਵੀ ਕਾਫੀ ਤਾਰੀਫ ਹੋ ਰਹੀ ਹੈ।

ਲਗਾਤਾਰ ਲੋਕ ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਤੋਂ ਮਦਦ ਮੰਗ ਰਹੇ ਹਨ। ਅਦਾਕਾਰ ਦਾ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਤਸਵੀਰ ਇੱਕ ਟ੍ਰੇਨ ਦੇ ਪਾਸ ਦੀ ਹੈ, ਜਿਸ 'ਚ ਅਦਾਕਾਰ ਦੀ ਤਸਵੀਰ ਲੱਗੀ ਹੋਈ ਹੈ। ਇਹ ਪਾਸ ਅਦਾਕਾਰ ਦੇ ਨਾਮ 'ਤੇ ਜਾਰੀ ਹੋਇਆ ਹੈ। ਇਹ ਪਾਸ ਜੁਲਾਈ 1997 ਦਾ ਹੈ ਜਦੋਂ ਉਹ ਸਿਰਫ 24 ਸਾਲ ਦੇ ਸਨ। ਇਸ ਪਾਸ ਦੀ ਐਕਸਪਾਇਰੀ ਡੇਟ ਮਾਰਚ 1998 ਲਿਖੀ ਹੋਈ ਹੈ। ਇੱਕ ਸਾਲ ਦਾ ਪਾਸ 420 ਰੁਪਏ 'ਚ ਜਾਰੀ ਹੋਇਆ ਸੀ। ਇੱਕ ਫੈਨ ਨੇ ਇਸ ਪਾਸ ਦੀ ਫੋਟੋ ਕਾਪੀ ਸਾਂਝੀ ਕੀਤੀ ਹੈ। ਇੱਕ ਪ੍ਰਸ਼ੰਸਕ ਵੱਲੋਂ ਵੀ ਇਸ ਪਾਸ ਦੀ ਤਸਵੀਰ ਸਾਂਝੀ ਕੀਤੀ ਗਈ ਹੈ।

ਪ੍ਰਸ਼ੰਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ ''ਜਿਸ ਨੇ ਸੰਘਰਸ਼ ਕੀਤਾ ਹੋਵੇ ਉਸ ਨੂੰ ਦੂਜਿਆਂ ਦੀ ਪੀੜ ਸਮਝ 'ਚ ਆਉਂਦੀ ਹੈ। ਸੋਨੂੰ ਸੂਦ ਕਦੇ 420 ਵਾਲੀ ਲੋਕਲ ਦਾ ਪਾਸ ਲੈ ਕੇ ਸਫਰ ਕਰਦੇ ਸਨ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News