ਨਸੀਰੂਦੀਨ ਦੀ ਧੀ ਹੀਬਾ ਸ਼ਾਹ ਖਿਲਾਫ ਮਾਮਲਾ ਦਰਜ, ਲੱਗੇ ਗੰਭੀਰ ਦੋਸ਼

1/25/2020 4:30:59 PM

ਮੁੰਬਈ (ਬਿਊਰੋ) — ਹਾਲ ਹੀ 'ਚ ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ ਆਪਣੇ ਇਕ ਬਿਆਨ ਨੂੰ ਲੈ ਕੇ ਸੁਰਖੀਆਂ 'ਚ ਆਏ ਸਨ ਪਰ ਇਸੇ ਦੌਰਾਨ ਉਨ੍ਹਾਂ ਦੀ ਬੇਟੀ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨਸੀਰੂਦੀਨ ਦੀ ਧੀ ਤੇ ਅਦਾਕਾਰਾ ਹੀਬਾ ਸ਼ਾਹ ਖਿਲਾਫ ਮੁੰਬਈ ਪੁਲਸ ਨੇ ਗੈਰ ਕਾਨੂੰਨੀ ਤਰੀਕੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਅਭਿਨੇਤਰੀ 'ਤੇ ਇਕ ਕਲੀਨਿਕ ਦੇ ਦੋ ਕਰਮਚਾਰੀਆਂ ਨਾਲ ਕੁੱਟਮਾਰ ਦਾ ਦੋਸ਼ ਲੱਗਾ ਹੈ। ਦਰਅਸਲ, ਹੀਬਾ ਸ਼ਾਹ 'ਤੇ ਵੈਟਨਰੀ ਕਲੀਨਿਕ 'ਚ ਕੁੱਟਮਾਰ ਦਾ ਦੋਸ਼ ਲਾਇਆ ਹੈ। ਕਲੀਨਿਕ ਵਲੋਂ ਹੀਬਾ 'ਤੇ ਦੋਸ਼ ਲਾਇਆ ਹੈ ਕਿ ਅਦਾਕਾਰਾ ਨੇ 16 ਜਨਵਰੀ ਨੂੰ ਉਸ ਦੀਆਂ 2 ਮਹਿਲਾ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਉਥੇ ਹੀ ਪੁਲਸ ਵੀ ਮਾਮਲੇ ਦੀ ਜਾਂਚ 'ਚ ਜੁੱਟ ਚੁੱਕੀ ਹੈ। ਏ. ਐੱਨ. ਆਈ. ਨੇ ਟਵਿੱਟਰ 'ਤੇ ਸੀ. ਸੀ. ਟੀ. ਵੀ. ਫੁਟੇਜ ਦੀਆਂ ਵੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

ਦੱਸਣਯੋਗ ਹੈ ਕਿ ਫੇਲਾਈਨ ਫਾਊਂਡੇਸ਼ਨ ਮੁਤਾਬਕ, 16 ਜਨਵਰੀ ਨੂੰ ਹੀਬਾ ਆਪਣੀ ਦੋਸਤ ਦੀਆਂ ਦੋ ਬਿੱਲੀਆਂ ਦੀ ਨਸਬੰਦੀ ਕਰਾਉਣ ਪਹੁੰਚੀ ਸੀ ਪਰ ਕਿਸੇ ਕਾਰਨ ਬਿੱਲੀਆਂ ਦੀ ਨਸਬੰਦੀ ਨਹੀਂ ਕੀਤੀ ਜਾ ਸਕੀ, ਜਿਸ ਕਰਕੇ ਹੀਬਾ ਉਥੇ ਦੇ ਸਟਾਫ ਨੂੰ ਧਮਕਾਉਣ ਲੱਗੀ। ਗੱਲ ਇੰਨੀ ਵਧ ਗਈ ਕਿ ਹੀਬਾ ਉਥੇ ਮੌਜੂਦਾ ਸਟਾਫ ਨਾਲ ਕੁੱਟਮਾਰ ਕਰਨ ਲੱਗੀ। ਪੁਲਸ ਨੇ ਹੀਬਾ ਖਿਲਾਫ ਆਈ. ਪੀ. ਸੀ. 323, 504 ਤੇ 506 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਥੇ ਹੀ ਹੀਬਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਰਹੀ ਹੈ। ਹੀਬਾ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੁੱਟਮਾਰ ਨਹੀਂ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News