70 ਸਾਲ ਦੀ ਉਮਰ 'ਚ ਕੈਂਸਰ ਨਾਲ ਲੜ ਰਹੀ ਮਸ਼ਹੂਰ ਅਦਾਕਾਰਾ, ਉੱਡੀ ਮੌਤ ਦੀ ਅਫਵਾਹ

4/29/2018 4:47:09 PM

ਮੁੰਬਈ(ਬਿਊਰੋ)— ਸ਼ੁੱਕਰਵਾਰ 27 ਅਪ੍ਰੈਲ ਤੋਂ ਸੋਸ਼ਲ ਮੀਡੀਆ 'ਤੇ ਇਹ ਖਬਰ ਵਾਇਰਲ ਹੋ ਰਹੀ ਹੈ ਕਿ ਮਸ਼ਹੂਰ ਅਦਾਕਾਰਾ ਮੁਮਤਾਜ਼ ਦਾ ਦਿਹਾਂਤ ਹੋ ਗਿਆ ਹੈ ਪਰ ਇਸ ਅਫਵਾਹ 'ਤੇ ਉਸ ਦੀ ਬੇਟੀ ਤਾਨਿਆ ਮਾਧਵਾਨੀ ਨੇ ਵਿਰਾਮ ਲਾ ਦਿੱਤਾ ਹੈ। ਤਾਨਿਆ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਕਿਹਾ, ''ਅਫਵਾਹਾਂ ਹਨ ਕਿ ਮਾਂ ਮੁਮਤਾਜ਼ ਦਾ ਦਿਹਾਂਤ ਹੋ ਗਿਆ ਹੈ। ਮੈਂ ਦੱਸ ਦਿਆ ਕਿ ਅਜਿਹਾ ਕੁਝ ਵੀ ਨਹੀਂ ਹੋਇਆ। ਅਸੀਂ ਇਸ ਸਮੇਂ ਇਟਲੀ 'ਚ ਹਾਂ। ਅਸੀਂ ਸ਼ੌਪਿੰਗ ਕਰਨ ਦੀ ਤਿਆਰੀ ਕਰ ਰਹ ਹਾਂ।''

 

A post shared by Tanya Madhvani (@tanyamadhvani) on


31 ਜੁਲਾਈ 1947 ਨੂੰ ਜਨਮੀ ਮੁਮਤਾਜ਼ ਪਿਛਲੇ ਸਾਲ ਹੀ 70 ਸਾਲ ਦੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਮਤਾਜ਼ ਨੂੰ ਬ੍ਰੈਸਟ ਕੈਂਸਰ ਵਰਗੀ ਗੰਭੀਰ ਬੀਮਾਰੀ ਹੈ। ਸਾਲ 2000 'ਚ ਉਸ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਸੀ। ਉਸ ਦਾ ਇਲਾਜ਼ ਚੱਲ ਰਿਹਾ ਹੈ। ਇਕ ਇੰਟਰਵਿਊ ਦੌਰਾਨ ਉਸ ਨੇ ਕਿਹਾ ਸੀ, ''ਮੈਂ ਕੈਂਸਰ ਤੋਂ ਡਰਨ ਵਾਲੀ ਨਹੀਂ ਹਾਂ। ਮਰਦੇ ਦਮ ਤੱਕ ਇਸ ਬੀਮਾਰੀ ਨਾਲ ਲੜਾਂਗੀ।'' ਮੁਮਤਾਜ਼ ਪਿਛਲੇ ਕੁਝ ਸਾਲਾਂ ਤੋਂ ਲੰਡਨ 'ਚ ਰਹਿ ਰਹੀ ਹੈ।
PunjabKesari
ਫਿਰੋਜ਼ ਖਾਨ ਨਾਲ ਰਹੀਆਂ ਮੁਮਤਾਜ਼ ਦੀਆਂ ਨਜ਼ਦੀਕੀਆਂ
ਮੁਮਤਾਜ਼ ਨੇ ਕਈ ਸਿਤਾਰਿਆਂ ਨਾਲ ਕੰਮ ਕੀਤਾ। ਇਨ੍ਹਾਂ 'ਚੋਂ ਇਕ ਫਿਰੋਜ਼ ਖਾਨ ਦਾ ਨਾਂ ਵੀ ਹੈ। ਫਿਰੋਜ਼ ਖਾਨ ਨਾਲ ਉਸ ਨੇ ਕੁਝ ਹੀ ਫਿਲਮਾਂ ਕੀਤੀਆਂ ਸਨ। ਫਿਲਮਾਂ ਦੌਰਾਨ ਦੋਵੇਂ ਦੇ ਅਫੇਅਰ ਦੇ ਕਿੱਸੇ ਇੰਡਸਟਰੀ 'ਚ ਚਰਚਾ ਦਾ ਵਿਸ਼ਾ ਬਣੇ ਸਨ। ਹਾਲਾਂਕਿ ਦੋਵਾਂ ਨੇ ਕਦੇ ਵੀ ਇਸ ਗੱਲ ਨੂੰ ਜਨਤਕ ਤੌਰ 'ਤੇ ਸਵੀਕਾਰ ਨਹੀਂ ਕੀਤਾ। ਦੋਵਾਂ ਨੇ 'ਵੋ ਕੋਈ ਔਰ ਹੋਗਾ', 'ਸੀ ਆਈ ਡੀ 909', 'ਆਗ', 'ਆਦਮੀ ਔਰ ਇਨਸਾਨ', 'ਉਪਾਸਨਾ', 'ਮੇਲਾ', 'ਅਪਰਾਧ' ਸਮੇਤ ਕਈ ਹੋਰ ਫਿਲਮਾਂ 'ਚ ਇਕੱਠੇ ਕੰਮ ਕੀਤਾ। ਫਿਰੋਜ਼ ਖਾਨ ਦੇ ਬੇਟੇ ਨਾਲ ਫਰਦੀਨ ਖਾਨ ਨੇ ਮੁਮਤਾਜ਼ ਦੀ ਬੇਟੀ ਨਤਾਸ਼ਾ ਨਾਲ ਵਿਆਹ ਕਰਵਾ ਲਿਆ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News