ਫਿਲਮ ''ਮੁੰਨਾਬਾਈ...'' ''ਚ ਕੰਮ ਕਰਨ ਲਈ ਸੋਨਮ ਨੇ ਰੱਖੀ ਇਹ ਸ਼ਰਤ

2/4/2019 9:28:54 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਇਨ੍ਹੀਂ ਦਿਨੀਂ ਫਿਲ‍ਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਕਾਰਨ ਚਰਚਾ 'ਚ ਹੈ। ਸਮਲੈਂਗਿਕ ਰਿਸ਼ਤਿਆਂ 'ਤੇ ਬਣੀ ਫਿਲ‍ਮ 'ਚ ਸੋਨਮ ਕਪੂਰ ਲੀਡ ਰੋਲ ਨਿਭਾ ਰਹੀ ਹੈ। ਇਹ ਫਿਲ‍ਮ ਸ਼ੁੱਕਰਵਾਰ, 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਦੇ ਨਾਲ ਚਰਚਾ ਇਹ ਵੀ ਹੈ ਕਿ ਸੋਨਮ ਕਪੂਰ ਫਿਲ‍ਮ 'ਮੁੰਨਾਬਾਈ ਐੱਮ. ਬੀ. ਬੀ. ਐੱਸ 3' 'ਚ ਸ਼ਾਮਿਲ ਹੋ ਸਕਦੀ ਹੈ। 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੇ ਪ੍ਰਮੋਸ਼ਨ ਦੌਰਾਨ ਇਕ ਇੰਟਰਵਿ‍ਊ 'ਚ ਸੋਨਮ ਕਪੂਰ ਕੋਲੋਂ ਪੁੱਛਿਆ ਗਿਆ ਕਿ ਉਹ ਫਿਲ‍ਮ 'ਮੁੰਨਾਬਾਈ ਐੱਮ. ਬੀ. ਬੀ. ਐੱਸ 3' 'ਚ ਕੰਮ ਕਰ ਰਹੀ ਹੈ? ਸੋਨਮ ਨੇ ਕਿਹਾ,''ਹਾਂ ਮੈਂ ਫਿਲ‍ਮ ਦਾ ਹਿੱ‍ਸ‍ਾ ਜਰੂਰ ਬਨਣਾ ਚਹਾਂਗੀ ਪਰ ਇਕ ਸ਼ਰਤ ਹੈ, ਮੈਨੂੰ ਫਿ‍ਲ‍ਮ 'ਚ ਲੀਡ ਰੋਲ ਮਿਲੇ ਅਤੇ ਫਿਲ‍ਮ ਦਾ ਨਾਮ 'ਮੁੰਨਾ‍ਬਾਈ' ਦੀ ਥਾਂ ਮੁੰਨੀ‍ ਭੈਣ ਹੋਣਾ ਚਾਹੀਦਾ।''
ਸੋਨਮ ਦੀ ਇਹ ਡਿਮਾਂਡ ਹੁਣ 'ਮੁੰਨਾਬਾਈ ਐੱਮ. ਬੀ. ਬੀ. ਐੱਸ 3' ਦੇ ਡਾਇਰੈਕ‍ਟਰਸ ਅਤੇ ਪ੍ਰੋਡਿਊਸਰ ਨੂੰ ਕਿੰਨੀ ਰਾਸ ਆਉਂਦੀ ਹੈ ਇਹ ਤਾਂ ਅੱਗੇ ਪਤਾ ਚੱਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News