ਵਿਰਸਾ ਲਾਈਟ ਟੀ. ਵੀ. ''ਤੇ ''ਮੁਟਿਆਰ ਪੰਜਾਬ ਦੀ''

3/27/2019 2:30:21 PM

ਜਲੰਧਰ (ਬਿਊਰੋ) — ਵਿਰਸਾ ਲਾਈਟ ਟੀ. ਵੀ. 'ਤੇ 'ਮੁਟਿਆਰ ਪੰਜਾਬ ਦੀ' ਸ਼ੋਅ ਦੇ ਆਡੀਸ਼ਨ ਸ਼ੁਰੂ ਹੋਣ ਜਾ ਰਹੇ ਹਨ, ਜਿਸ ਦੀ ਆਨਲਾਈਨ ਰਜ਼ਿਟਰੇਸ਼ਨ ਸ਼ੁਰੂ ਹੋ ਚੁੱਕੀ ਹੈ। ਦੱਸ ਦਈਏ ਕਿ 'ਮੁਟਿਆਰ ਪੰਜਾਬ ਦੀ' ਦੇ ਆਡੀਸ਼ਨ ਦੇਣ ਲਈ ਕੁਝ ਹਿਦਾਇਤਾਂ ਵੀ ਰੱਖੀਆਂ ਗਈਆਂ ਹਨ, ਜਿਵੇਂ ਕਿ ਮੁਕਾਬਲੇਬਾਜ਼ ਦੀ ਉਮਰ ਘੱਟੋਂ ਘੱਟ 18 ਤੋਂ 35 ਸਾਲ ਦੇ ਵਿਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਹਾਈਟ 5 ਫੁੱਟ ਤੋਂ ਲਗਭਗ ਜ਼ਿਆਦਾ ਹੋਵੇ।

PunjabKesari

ਇਸ ਦੇ ਲਈ ਤੁਹਾਨੂੰ ਆਪਣੀਆਂ 3 ਪਾਸ ਪੋਰਟ ਸਾਈਜ਼ ਤਸਵੀਰਾਂ ਅਤੇ ਕੋਈ ਪੁਖਤਾ ਆਈ. ਡੀ. ਕਾਰਡ ਚਾਹੀਦਾ ਹੈ। 'ਮੁਟਿਆਰ ਪੰਜਾਬ ਦੀ' ਦੇ ਰਜ਼ਿਟਰੇਸ਼ਨ ਲਈ ਪੋਸਟਰ ਵਿਚ ਹੇਠਾ ਕੁਝ ਨੰਬਰ ਦਿੱਤੇ ਗਏ ਹਨ, ਜਿਨ੍ਹਾਂ 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ 'ਮੁਟਿਆਰ ਪੰਜਾਬ ਦੀ' ਦੀ ਇਕ ਈ-ਮੇਲ ਆਈ. ਡੀ. ਵੀ ਦਿੱਤੀ ਗਈ ਹੈ, ਜਿਸ 'ਤੇ ਤੁਸੀਂ ਮੇਲ ਕਰ ਸਕਦੇ ਹੋ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News