ਸਲਮਾਨ ਨਾਲ ਵਿਗੜੇ ਰਿਸ਼ਤਿਆਂ 'ਤੇ ਪਹਿਲੀ ਵਾਰ ਬੋਲੇ ਬੋਨੀ ਕਪੂਰ

2/17/2020 10:15:01 AM

ਮੁੰਬਈ (ਬਿਊਰੋ) : ਫਿਲਮ ਮੇਕਰ ਬੋਨੀ ਕਪੂਰ ਨੇ ਪਹਿਲੀ ਵਾਰ ਸਲਮਾਨ ਖਾਨ ਦੇ ਨਾਲ ਚੱਲ ਰਹੇ ਤਣਾਅਪੂਰਨ ਰਿਸ਼ਤੇ ਨੂੰ ਲੈ ਕੇ ਗੱਲ ਕੀਤੀ ਹੈ। ਪੱਤਰਕਾਰਾਂ ਨੇ ਜਦੋਂ ਬੋਨੀ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਅਰਜੁਨ ਨੂੰ ਅਭਿਨੇਤਾ ਦੇ ਤੌਰ 'ਤੇ ਲਾਂਚ ਕਿਉਂ ਨਹੀਂ ਕੀਤਾ? ਤਾਂ ਬੋਨੀ ਕਪੂਰ ਨੇ ਕਿਹਾ ਕਿ, ''ਅਰਜੁਨ ਸ਼ੁਰੂ ਤੋਂ ਹੀ ਫਿਲਮ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਇਹੋ ਵਜ੍ਹਾ ਸੀ ਕਿ ਇਕ ਹੀਰੋ ਦੇ ਤੌਰ 'ਤੇ ਉਸ ਨੂੰ ਲਾਂਚ ਕਰਨ ਦੀ ਕੋਈ ਯੋਜਨਾ ਨਹੀਂ ਸੀ ਪਰ ਉਨ੍ਹਾਂ ਨੂੰ ਇਕ ਦਿਨ ਅਚਾਨਕ ਸਲਮਾਨ ਖਾਨ ਦਾ ਫੋਨ ਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਅਰਜੁਨ ਨੂੰ ਅਦਾਕਾਰੀ ਦੇ ਖੇਤਰ 'ਚ ਹੱਥ ਅਜ਼ਮਾਉਣਾ ਚਾਹੀਦਾ ਹੈ ਕਿਉਂਕਿ ਉਸ 'ਚ ਇਹ ਸਾਰੇ ਗੁਣ ਹਨ। ਇਸ ਤੋਂ ਬਾਅਦ ਸਲਮਾਨ ਨੇ ਅਰਜੁਨ ਨੂੰ ਆਪਣੇ ਨਾਲ ਲੈ ਲਿਆ ਅਤੇ ਉਸ ਨੂੰ ਤਿਆਰ ਕੀਤਾ।''

ਬੋਨੀ ਕਪੂਰ ਨੇ ਕਿਹਾ ਕਿ, ''ਬੇਸ਼ੱਕ ਸਲਮਾਨ ਖਾਨ ਦੇ ਨਾਲ ਹੁਣ ਮੇਰਾ ਰਿਸ਼ਤਾ ਫਿਲਹਾਲ ਤਣਾਅਪੂਰਨ ਚੱਲ ਰਿਹਾ ਹੈ ਪਰ ਸ਼ੁਰੂਆਤੀ ਦਿਨਾਂ 'ਚ ਸਲਮਾਨ ਨੇ ਅਰਜਨ ਨੂੰ ਅਦਾਕਾਰੀ ਦੇ ਖੇਤਰ 'ਚ ਆਉਣ ਲਈ ਖੂਬ ਪ੍ਰੇਰਿਤ ਕੀਤਾ ਸੀ, ਜਿਸ ਕਰਕੇ ਮੈਂ ਸਲਮਾਨ ਦਾ ਕਰਜ਼ਦਾਰ ਰਹਾਂਗਾ।'' ਜਦੋਂ ਪੱਤਰਕਾਰਾਂ ਨੇ ਬੋਨੀ ਕਪੂਰ ਨੂੰ ਪੁੱਛਿਆ ਕਿ ਉਨ੍ਹਾਂ ਦੇ ਚਾਰਾਂ ਬੱਚਿਆਂ 'ਚੋਂ ਉਨ੍ਹਾਂ ਦਾ ਸਭ ਤੋਂ ਚਹੇਤਾ ਕੌਣ ਹੈ? ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ, ''ਇਕ ਪਿਤਾ ਹੋਣ ਦੇ ਨਾਤੇ ਮੇਰੇ ਸਾਰੇ ਬੱਚੇ ਪਿਆਰੇ ਹਨ ਪਰ 'ਖੁਸ਼ੀ' ਮੇਰੀਆਂ ਅੱਖਾਂ ਦਾ ਤਾਰਾ ਹੈ ਕਿਉਂਕਿ ਉਹ ਘਰ ਚ ਸਭ ਤੋਂ ਛੋਟੀ ਹੈ।''

ਦੱਸ ਦੇਈਏ ਕਿ ਅਰਜਨ ਕਪੂਰ ਇਨ੍ਹਾਂ ਦਿਨਾਂ ਚ ਅਭਿਨੇਤਰੀ ਮਲਾਇਕਾ ਅਰੋੜਾ ਨਾਲ ਡੇਟ ਕਰ ਰਹੇ ਹਨ, ਜੋ ਕਿ ਪਹਿਲਾਂ ਸਲਮਾਨ ਖਾਨ ਦੇ ਭਰਾ ਅਰਬਾਜ਼ ਖਾਨ ਦੀ ਘਰਵਾਲੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News