ਪੈਰੋਡੀ ਗੀਤ ‘ਨਾਨ 2’ ਨਾਲ ਹੈਪੀ ਮਨੀਲਾ ਚਰਚਾ ’ਚ
11/25/2019 4:02:24 PM
ਜਲੰਧਰ(ਬਿਊਰੋ)- ਸਮਾਜ ਵਿਚ ਫੈਲੀਆਂ ਬੁਰਾਈਆਂ ’ਤੇ ਚੋਟ ਕਰਦੇ ਗੀਤ ਲਿਖਣ ਅਤੇ ਗਾਉਣ ਵਾਲਾ ਹੈਪੀ ਮਨੀਲਾ ਆਪਣੇ ਹਾਲੀਆ ਰਿਲੀਜ਼ ਪੈਰੋਡੀ ਗੀਤ ‘ਨਾਨ 2’ ਨਾਲ ਚਰਚਾ ਵਿਚ ਹਾ। ਸੋਸ਼ਲ ਮੀਡੀਆ ’ਤੇ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹੈਪੀ ਮਨੀਲਾ ਵੱਲੋਂ ਲਿਖੇ ਗਏ ਅਤੇ ਗਾਏ ਇਸ ਗੀਤ ਨੂੰ ਐੱਚ. ਐੱਮ. ਈ. ਮਿਊਜ਼ਿਕ ਨੇ ਰਿਲੀਜ਼ ਕੀਤਾ ਹੈ। ਹੈਪੀ ਮਨੀਲਾ ਨੇ ਕਿਹਾ ਕਿ ਅਜੋਕੇ ਸਮਾਜ ਵਿਚ ਮਿਲਾਵਟਖੋਰੀ ਬਹੁਤ ਵਧ ਗਈ ਹੈ। ਇਥੋਂ ਤੱਕ ਕਿ ਹਰ ਘਰ ਦੀ ਮੁੱਢਲੀ ਜ਼ਰੂਰਤ ਦੁੱਧ ਵੀ ਸ਼ੁੱਧ ਨਹੀਂ ਮਿਲਦਾ।
ਮਿਲਾਵਟ ਵਾਲੀਆਂ ਚੀਜ਼ਾਂ ਖਾਣ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰਭਾਵਿਤ ਹੋਣਗੀਆਂ, ਇਸੇ ਲਈ ਉਸ ਨੇ ਆਪਣੇ ਇਸ ਗੀਤ ਰਾਹੀਂ ਸਮਾਜ ਵਿਚ ਫੈਲੀ ਮਿਲਾਵਟਖੋਰੀ ਦੀ ਲਾਹਨਤ ਵੱਲ ਜਨਤਾ ਦਾ ਧਿਆਨ ਖਿੱਚਣ ਅਤੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਦੇ ਗੀਤ ਵਿਚ ਦੋਧੀਆਂ ਵੱਲੋਂ ਦੁੱਧ ਵਿਚ ਕੀਤੀ ਜਾਂਦੀ ਮਿਲਾਵਟ ਦਾ ਜ਼ਿਕਰ ਕਰਦਿਆਂ ਇਕ ਸੁਆਣੀ ਆਪਣੇ ਪਤੀ ਕੋਲੋਂ ਸ਼ੁੱਧ ਦੁੱਧ ਲਈ ਲੰਬੜਾਂ ਦੇ ਘਰ ਬਾਨ੍ਹ ਲੁਆਉਣ ਦੀ ਮੰਗ ਕਰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਮਸ਼ਹੂਰ ਅਦਾਕਾਰ ਦੇ ਨਾਂ ''ਤੇ ਬਣਿਆ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ, Actor ਨੇ ਪ੍ਰਸ਼ੰਸਕਾਂ ਨੂੰ ਕੀਤਾ ਅਲਰਟ
ਯੋਗੇਸ਼ ਦੇਸ਼ਪਾਂਡੇ ਦੀ ਪਹਿਲੀ ਹਿੰਦੀ ਫਿਲਮ "ਥੰਬਸ ਅੱਪ," ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਹੈ ਪ੍ਰੇਰਿਤ
