'ਨੱਚ ਬੱਲੀਏ' ਦੇ ਸੈੱਟ 'ਤੇ ਅਭਿਨੇਤਰੀ ਨੇ ਮਾਰਿਆ ਰਾਹੁਲ ਮਹਾਜਨ ਨੂੰ ਥੱਪੜ

7/17/2019 12:28:52 PM

ਮੁੰਬਈ (ਬਿਊਰੋ) — 'ਬਿੱਗ ਬੌਸ' ਨਜ਼ਰ ਆ ਚੁੱਕੇ ਦਿੱਗਜ਼ ਭਾਜਪਾ ਨੇਤਾ ਪ੍ਰਮੋਦ ਮਹਾਜਨ ਦਾ ਬੇਟਾ ਰਾਹੁਲ ਮਹਾਜਨ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਇਸ ਵਾਰ ਮਾਮਲਾ ਇਹ ਹੈ ਕਿ 'ਨੱਚ ਬੱਲੀਏ' ਦੇ ਸੈੱਟ 'ਤੇ ਇਕ ਟੀ. ਵੀ. ਅਦਾਕਾਰਾ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਰਾਹੁਲ ਮਹਾਜਨ ਪਹਿਲਾਂ ਵੀ ਲੜਕੀਆਂ ਨੂੰ ਲੈ ਕੇ ਵਿਵਾਦਾਂ 'ਚ ਰਹਿ ਚੁੱਕੇ ਹਨ।

ਰਿਹਰਸਲ ਦੌਰਾਨ ਅਦਾਕਾਰਾ ਨੇ ਮਾਰਿਆ ਥੱਪੜ
ਇਨ੍ਹੀਂ ਦਿਨੀਂ 'ਨੱਚ ਬੱਲੀਏ 9' ਦੇ ਪ੍ਰੀਮੀਅਮ ਨੂੰ ਲੈ ਕੇ ਦੋੜ ਲੱਗੀ ਹੋਈ ਹੈ। ਅਸਲ 'ਚ ਇਸ ਵਾਰ ਪ੍ਰੀਮੀਅਰ 'ਚ ਟੀ. ਵੀ. ਜਗਤ ਦੇ ਕਈ ਵੱਡੇ ਸਿਤਾਰੇ ਸ਼ਿਰਕਤ ਕਰਨਗੇ। 'ਨੱਚ ਬੱਲੀਏ 9' 'ਚ ਰਾਹੁਲ ਮਹਾਜਨ ਦੀ ਜੋੜੀ 'ਇਕ ਭਰਮ... ਸਰਵ ਗੁਣ ਸੰਪੰਨ' ਫੇਮ ਟੀ. ਵੀ. ਅਭਿਨੇਤਰੀ ਸ਼ੇਨੂ ਪਾਰਿਖ ਨਾਲ ਦਿਖਾਈ ਦੇਵੇਗੀ। ਬੀਤੇ ਦਿਨੀਂ ਯਾਨੀ ਮੰਗਲਵਾਰ ਨੂੰ ਰਿਹਰਸਲ ਦੌਰਾਨ ਸ਼ੇਨੂ ਪਾਰਿਖ ਨੇ ਰਾਹੁਲ ਮਹਾਜਨ ਨੂੰ ਥੱਪੜ ਮਾਰਿਆ ਸੀ। 

ਪਰਫਾਰਮੈਂਸ ਦਾ ਹਿੱਸਾ ਹੈ 'ਥੱਪੜ ਮਾਰਨ'
ਦੱਸਿਆ ਜਾ ਰਿਹਾ ਹੈ ਕਿ ਸ਼ੇਨੂ ਪਾਰਿਖ ਤੇ ਰਾਹੁਲ ਮਹਾਜਨ ਡਾਂਸ ਪ੍ਰੀਮੀਅਰ 'ਚ 'ਸੈਕਿੰਡ ਹੈਂਡ ਜਵਾਨੀ' ਗੀਤ 'ਤੇ ਡਾਂਸ ਕਰਦੇ ਨਜ਼ਰ ਆਉਣਗੇ। ਇਸੇ ਪਰਫਾਰਮੈਂਸ ਦੇ ਰਿਹਰਸਲ ਦੌਰਾਨ ਕੁਝ ਅਜਿਹੇ ਡਾਂਸ ਸਟੇਪ ਰੱਖੇ ਗਏ ਹਨ, ਜਿਨ੍ਹਾਂ 'ਚ ਅਦਾਕਾਰਾ ਨੇ ਸਾਥੀ ਨੂੰ ਥੱਪੜ ਮਾਰਨਾ ਸੀ।

ਥੱਪੜ ਮਾਰਨ ਤੋਂ ਘਬਰਾ ਰਹੀ ਸੀ ਅਦਾਕਾਰਾ 
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਨੂੰ ਥੱਪੜ ਮਾਰਨ ਦੇ ਸਟੇਪ ਲਈ ਸ਼ੇਨੂ ਪਾਰਿਖ ਨੂੰ ਕਾਫੀ ਤਿਆਰ ਕਰਨਾ ਪਿਆ। ਉਹ ਰਾਹੁਲ ਮਹਾਜਨ ਨੂੰ ਥੱਪੜ ਮਾਰਨ 'ਚ ਅਸਹਿਜ ਮਹਿਸੂਸ ਕਰ ਰਹੀ ਸੀ ਪਰ ਬਾਅਦ 'ਚ ਜਦੋਂ ਰਾਹੁਲ ਮਹਾਜਨ ਨੇ ਅੱਗੇ ਵਧ ਕੇ ਉਸ ਦਾ ਉਤਸ਼ਾਹ ਵਧਾਇਆ ਤਾਂ ਜਾ ਕੇ ਗੱਲ ਬਣੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News