ਨਛੱਤਰ ਗਿੱਲ ਸਿੰਗਲ ਟਰੈਕ 'ਕਮਲੀ ਨੂੰ' ਨਾਲ ਚਰਚਾ 'ਚ

4/25/2019 12:40:42 PM

ਜਲੰਧਰ(ਬਿਊਰੋ)- ਅਨੇਕਾਂ ਸੁਪਰ ਹਿੱਟ ਸਿੰਗਲ ਟਰੈਕਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲਾ ਗਾਇਕ ਨਛੱਤਰ ਗਿੱਲ ਨਵੇਂ ਸਿੰਗਲ ਟਰੈਕ 'ਕਮਲੀ ਨੂੰ' ਨਾਲ ਫਿਰ ਚਰਚਾ 'ਚ ਹੈ। ਜਾਣਕਾਰੀ ਦਿੰਦਿਆਂ ਨੱਛਤਰ ਗਿੱਲ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਕੰਪਨੀ ਬਲਿਊ ਸੀ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਦਲਜੀਤ ਵਲੋਂ ਤਿਆਰ ਕੀਤਾ ਗਿਆ ਤੇ ਕਲਮਬੱਧ ਕੀਤਾ ਹੈ ਮਨਜੀਤ ਪੰਡੋਰੀ ਨੇ।

ਇਸ ਸਿੰਗਲ ਟਰੈਕ ਦਾ ਵੀਡੀਓ ਮਨਦੀਪ ਸ਼ਰਮਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News