ਨਾਗਾਰੁਜਨ ਦੇ ਘਰ ਤੇ ਦਫਤਰ ''ਤੇ ਪਿਆ ਇਨਕਮ ਟੈਕਸ ਵਿਭਾਗ ਦਾ ਛਾਪਾ, ਜਾਣੋ ਸਚਾਈ
11/25/2019 1:45:03 PM
ਨਵੀਂ ਦਿੱਲੀ (ਬਿਊਰੋ) : ਸਾਊਥ ਸੁਪਰਸਟਾਰ ਨਾਗਾਰੁਜਨ ਨੂੰ ਲੈ ਕੇ ਹਾਲ ਹੀ 'ਚ ਇਕ ਖਬਰ ਸਾਹਮਣੇ ਆਈ ਹੈ। ਦਰਅਸਲ, ਖਬਰ ਹੈ ਕਿ ਇਨਕਮ ਟੈਕਸ ਵਿਭਾਗ ਨੇ ਉਨ੍ਹਾਂ ਦੇ ਘਰ ਅਤੇ ਦਫਤਰ 'ਤੇ ਛਾਪਾ ਮਾਰਿਆ ਹੈ। ਇਨ੍ਹਾਂ ਖਬਰਾਂ 'ਤੇ ਹੁਣ ਖੁਦ ਨਾਗਾਰੁਜਨ ਨੇ ਚੁੱਪੀ ਤੋੜਦੇ ਹੋਏ ਆਪਣੇ ਆਫੀਸ਼ੀਅਲ ਟਵਿਟਰ ਹੈਂਡਲ 'ਤੇ ਇਕ ਟਵੀਟ ਰਾਹੀਂ ਇਸ ਖਬਰ ਦੀ ਸਚਾਈ ਦੱਸੀ ਹੈ। ਨਾਗਾਰੁਜਨ ਨੇ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕਰਦਿਆਂ ਟਵੀਟ ਕਰਦਿਆਂ ਕਿਹਾ, ''ਮੇਰੇ ਕੁਝ ਦੋਸਤਾਂ ਨੇ ਮੈਨੂੰ ਫੋਨ ਕੀਤਾ ਤੇ ਪੁੱਛਿਆ ਕੀ ਤੇਰੇ ਘਰ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ ਪਿਆ ਹੈ? ਮੇਰੇ ਬਾਰੇ 'ਚ ਇਹ ਖਬਰ ਚੱਲ ਰਹੀ ਹੈ। ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਘਰ ਜਾਂ ਮੇਰੇ ਦਫਤਰ 'ਤੇ ਕੋਈ ਛਾਪਾ ਨਹੀਂ ਮਾਰਿਆ ਗਿਆ। ਇਹ ਸਿਰਫ ਇਕ ਅਫਵਾਹ ਹੈ।''
ਕਿਵੇਂ ਫੈਲੀ ਇਹ ਅਫਵਾਹ
ਹਾਲ ਹੀ 'ਚ ਇਨਕਮ ਟੈਕਸ ਵਿਭਾਗ ਨੇ ਪ੍ਰੋਡਿਊਸਰ ਸੁਰੇਸ਼ ਬਾਬੂ ਦੇ ਹੈਦਾਰਾਬਾਦ ਸਥਿਤ ਸਟੂਡੀਓ Ramanaidu Studios 'ਤੇ ਟੈਕਸ ਚੋਰੀ ਦੇ ਮਾਮਲੇ 'ਚ ਛਾਪਾ ਮਾਰਿਆ ਸੀ, ਜਿਸ ਤੋਂ ਬਾਅਦ ਨਾਗਾਰੁਜਨ ਦੇ ਘਰ ਤੇ ਦਫਤਰ 'ਤੇ ਵੀ ਛਾਪੇ ਦੀਆਂ ਖਬਰਾਂ ਆਉਣ ਲੱਗੀਆਂ। ਜਿਸ ਤੋਂ ਬਾਅਦ ਇਹ ਅਫਵਾਹਾਂ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋਣ ਲੱਗੀਆਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ