ਲੌਕਡਾਊਨ ਦੌਰਾਨ ਆਰਥਿਕ ਤੰਗੀ ਨਾਲ ਜੂਝ ਰਹੀ ਹੈ ''ਨਾਗਿਨ 4'' ਦੀ ਇਹ ਖੂਬਸੂਰਤ ਅਦਾਕਾਰਾ

5/13/2020 1:25:40 PM

ਜਲੰਧਰ (ਬਿਊਰੋ) : ਕੋਰੋਨਾ ਵਾਇਰਸ ਦੇ ਵਧਦੇ ਹੋਏ ਖਤਰੇ ਨੂੰ ਦੇਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਪੂਰੇ ਦੇਸ਼ ਵਿਚ ਲੌਕਡਾਊਨ ਕੀਤਾ ਗਿਆ ਹੈ। ਉੱਥੇ ਹੀ ਇਸ ਦੌਰਾਨ ਸਾਰੇ ਕੰਮ ਵੀ ਠੱਪ ਹੋ ਗਏ ਹਨ। ਗੱਲ ਕਰੀਏ ਫਿਲਮ ਅਤੇ ਟੀਵੀ ਇੰਡਸਟਰੀ ਦੀ ਤਾਂ ਮੇਕਰਸ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ, ਉੱਥੇ ਹੀ ਇਸ ਇੰਡਸਟਰੀ ਨਾਲ ਜੁੜੇ ਕਲਾਕਾਰ ਵੀ ਹੁਣ ਮੁਸੀਬਤ ਵਿਚ ਨਜ਼ਰ ਆ ਰਹੇ ਹਨ। ਕੰਮ ਬੰਦ ਹਨ ਤਾਂ ਲੋਕਾਂ ਨੂੰ ਪੈਸੇ ਨਹੀਂ ਮਿਲ ਰਹੇ। ਹਾਲ ਹੀ ਵਿਚ ਮਸ਼ਹੂਰ ਟੀਵੀ ਸ਼ੋਅ 'ਨਾਗਿਨ 4' ਦੀ ਅਦਾਕਾਰਾ ਸਯੰਤਨੀ ਘੋਸ਼ ਨੇ ਲੌਕਡਾਊਨ ਦੌਰਾਨ ਆਪਣੀ ਆਰਥਿਕ ਹਾਲਤ ਦੇ ਬਾਰੇ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਅਜਿਹੇ ਹਾਲਾਤਾਂ ਵਿਚ ਘਰ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ।

ਇਨੀਂ ਦਿਨੀਂ ਟੀਵੀ 'ਤੇ ਕਈ ਪੁਰਾਣੇ ਸ਼ੋਅਜ਼ ਨੂੰ ਦੁਬਾਰਾ ਤੋਂ ਰੀ-ਟੈਲੀਕਾਸਟ ਕੀਤਾ ਜਾ ਰਿਹਾ ਹੈ ਪਰ ਟੀਵੀ ਸੀਰੀਅਲ ਦੀ ਸ਼ੂਟਿੰਗ ਪੂਰੀ ਤਰ੍ਹਾਂ ਬੰਦ ਹੈ। ਅਜਿਹੇ ਵਿਚ ਟੀਵੀ ਅਦਾਕਾਰਾ ਸਯੰਤਨੀ ਘੋਸ਼ ਦੇ ਸਾਹਮਣੇ ਕਈ ਪ੍ਰੇਸ਼ਾਨੀਆਂ ਆ ਕੇ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਲੌਕਡਾਊਨ ਕਾਰਨ ਸਾਡੇ ਸਾਹਮਣੇ ਆਰਥਿਕ ਪ੍ਰੇਸ਼ਾਨੀਆਂ ਖੜ੍ਹੀਆਂ ਹੋ ਗਈਆਂ ਹਨ।। ਕਈ ਵਰਕਰ ਵੀ ਇਸ ਨਾਲ ਜੂਝ ਰਹੇ ਹਨ। ਅਸੀਂ ਘਰ 'ਤੇ ਬੈਠੇ ਹਾਂ, ਹਰ ਕੋਈ ਕੰਮ 'ਤੇ ਵਾਪਸ ਜਾਣਾ ਚਾਹੁੰਦਾ ਹੈ। ਅਸੀਂ ਸਭ ਕੋਸ਼ਿਸ਼ ਵਿਚ ਹਾਂ ਕਿ ਕੰਮ ਸ਼ੁਰੂ ਹੋ ਜਾਵੇ ਪਰ ਫਿਰ ਵੀ ਇਹ ਸਿਰਫ ਪੇਪਰ 'ਤੇ ਹੀ ਦਿਖ ਰਿਹਾ ਹੈ। ਪ੍ਰੈਕਟੀਕਲ ਤੌਰ 'ਤੇ ਅਜੇ ਕੰਮ ਕੀਤਾ ਜਾਣਾ ਬਾਕੀ ਹੈ। ਸਭ ਦੀ ਸੁਰੱਖਿਆ ਦਾ ਸਵਾਲ ਹੈ ਸੋਸ਼ਲ ਡਿਸਟੈਸਿੰਗ ਵੱਡਾ ਚੈਲੇਂਜ ਹੋਣ ਵਾਲਾ ਹੈ।

ਅਦਾਕਾਰਾ ਨੇ ਅੱਗੇ ਕਿਹਾ ਕਿ ਹਰ ਕਿਸੇ ਕੋਲ ਪੇਮੈਂਟ ਪਹੁੰਚਣੀ ਜ਼ਰੂਰੀ ਹੈ ਅਤੇ ਉਹ ਲੋਕ ਵੀ ਪੇਮੈਂਟ ਦੇਣ ਤੋਂ ਮਨ੍ਹਾ ਨਹੀਂ ਕਰ ਰਹੇ ਪਰ ਕਰੀਏ ਤਾਂ ਕੀ ਕਰੀਏ ਆਫਿਸ ਬੰਦ ਹਨ।ਸਾਰਿਆਂ ਨੂੰ ਪਰੇਸ਼ਾਨੀਆਂ ਆ ਰਹੀਆਂ ਹਨ। ਮੇਰੇ ਕੋਲ ਵੀ ਪ੍ਰਾਬਲਮਸ ਹਨ। ਮੈਨੂੰ ਮੇਰੇ ਘਰ ਦੀ ਈ. ਐੱਮ. ਆਈ ਦੇਣੀ ਹੈ। ਇਸ ਦੇ ਨਾਲ ਹੀ ਕਾਰ ਦੀ ਵੀ ਈ. ਐੱਮ. ਆਈ. ਹੈ, ਹਾਲਾਂਕਿ ਈ. ਐੱਮ. ਆਈ. ਦੇ ਮਾਮਲੇ ਵਿਚ ਸਰਕਾਰ ਨੇ ਕੁਝ ਮਹੀਨਿਆਂ ਦੀ ਰਾਹਤ ਦਿੱਤੀ ਹੈ ਪਰ ਅਸੀਂ ਘਰ ਵੀ ਚਲਾਉਣਾ ਹੈ। ਹੁਣ ਕਾਫੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਦੱਸ ਦਈਏ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News