ਸ਼ੂਟਿੰਗ ਦੌਰਾਨ ਐਕਟਰ ਨਾਲ ਹੋਇਆ ਵੱਡਾ ਹਾਦਸਾ, ਵਾਲ-ਵਾਲ ਬਚੀ ਜਾਨ

11/30/2019 4:45:03 PM

ਮੁੰਬਈ (ਬਿਊਰੋ) — ਟੀ. ਵੀ. ਸੀਰੀਅਲ ਦੀ ਸ਼ੂਟਿੰਗ ਦੌਰਾਨ ਅਕਸਰ ਹੀ ਹਾਦਸੇ ਹੋ ਜਾਂਦੇ ਹਨ, ਜਿਸ ਨਾਲ ਸਿਤਾਰਿਆਂ ਦੀ ਜਾਨ 'ਤੇ ਬਣ ਆਉਂਦੀ ਹੈ। ਅਜਿਹਾ ਹੀ ਕੁਝ ਟੀ. ਵੀ. ਸੀਰੀਅਲ 'ਵਿਦਿਆ' ਦੇ ਸੈੱਟ 'ਤੇ ਹੋਇਆ। ਅਭਿਨੇਤਾ ਨਮਿਸ਼ ਤਨੇਜਾ ਸੀਰੀਅਲ ਦਾ ਇਕ ਸੀਨ ਨੂੰ ਹਸਪਤਾਲ 'ਚ ਸ਼ੂਟ ਕਰ ਰਿਹਾ ਸੀ। ਇਸੇ ਦੌਰਾਨ ਅਭਿਨੇਤਾ ਨਾਲ ਇਕ ਅਜਿਹਾ ਹਾਦਸਾ ਹੋਇਆ, ਜਿਸ ਤੋਂ ਬਾਅਦ ਉਸ ਨੂੰ ਆਨਨ-ਫਾਨਨ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਨਮਿਸ਼ ਤਨੇਜਾ ਨੂੰ ਹਸਪਤਾਲ 'ਚ ਸ਼ੂਟ ਕਰਦੇ ਸਮੇਂ ਬਿਜਲੀ ਦਾ ਝਟਕਾ ਲੱਗਾ ਸੀ। ਹਾਲਾਂਕਿ ਨਮਿਸ਼ ਨੂੰ ਹੁਣ ਹਸਪਤਾਲ ਤੋÎਂ ਛੁੱਟੀ ਮਿਲ ਚੁੱਕੀ ਹੈ।

ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਨਮਿਸ਼ ਨੇ ਕਿਹਾ, ''ਇਹ ਸਭ ਵਸਈ 'ਚ ਸ਼ੂਟਿੰਗ ਦੌਰਾਨ ਹੋਇਆ। ਤੁਰੰਤ ਮੈਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਮੈਂ ਕਰੀਬ 10 ਘੰਟੇ ਤੱਕ ਦਾਖਲ ਰਿਹਾ। ਇਸ ਤੋਂ ਬਾਅਦ ਮੈਨੂੰ ਦੂਜੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੈਂ ਹਾਲੇ ਤੱਕ ਸਦਮੇ 'ਚ ਹਾਂ ਕਿਉਂਕਿ ਇਸ ਹਾਦਸੇ 'ਚ ਮੇਰੀ ਜਾਨ ਵੀ ਜਾ ਸਕਦੀ ਸੀ।'' ਇਸ ਮਾਮਲੇ ਨੂੰ ਲੈ ਕੇ ਵਸਈ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਨਮਿਸ਼ ਨੇ ਅੱਗੇ ਕਿਹਾ, ''ਹਸਪਤਾਲ ਦੇ ਕਰਮਚਾਰੀਆਂ ਨੇ ਪੁਲਸ ਨੂੰ ਫੋਨ ਕੀਤਾ। ਮੇਰੇ ਕੋਲ ਟੈਕਨੀਸ਼ੀਅਨਾਂ ਦੇ ਜਰੀਏ ਲਾਪਰਵਾਹੀ ਵਰਤਣ ਦਾ ਹਵਾਲਾ ਦੇਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ। ਮੈਂ ਕੋਈ ਆਧਿਕਾਰਿਤ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News