B'DAY SPL : 750 ਰੁਪਏ 'ਚ ਹੋਇਆ ਸੀ ਨਾਨਾ ਪਾਟੇਕਰ ਦਾ ਵਿਆਹ

1/1/2020 1:23:42 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਦਿਗਜ ਅਭਿਨੇਤਾ ਨਾਨਾ ਪਾਟੇਕਰ ਅੱਜ 69ਵਾਂ ਜਨਮਦਿਨ ਮਨਾ ਰਹੇ ਹਨ। 1 ਜਨਵਰੀ, 1951 ਨੂੰ ਮਹਾਰਾਸ਼ਟਰ 'ਚ ਜਨਮੇ ਨਾਨਾ ਪਾਟੇਕਰ ਦੀ ਜ਼ਿੰਦਗੀ ਬਾਰੇ ਬਹੁਤ ਹੀ ਘੱਟ ਲੋਕ ਜਾਣਦੇ ਹਨ। ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਥੀਏਟਰ ਆਰਟਿਸਟ ਨੀਲੂ ਊਫ ਨੀਲਕਾਂਤੀ ਨਾਲ ਵਿਆਹ ਦੌਰਾਨ ਸਿਰਫ 750 ਰੁਪਏ ਖਰਚ ਕੀਤੇ ਗਏ ਸਨ। ਆਪਣੇ ਵਿਆਹ ਦਾ ਇਹ ਕਿੱਸਾ ਖੁਦ ਨਾਨਾ ਪਾਟੇਕਰ ਨੇ ਇਕ ਇੰਟਰਵਿਊ ਦੌਰਾਨ ਸੁਣਾਇਆ ਸੀ।
PunjabKesari
ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ, ''ਮੈਂ ਸੋਚਿਆ ਸੀ ਕਿ ਵਿਆਹ ਤਾਂ ਕਰਨਾ ਨਹੀਂ। ਇਸ ਲਈ ਥੀਏਟਰ ਜਾਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਕੁਝ ਪੈਸਾ ਕਮਾ ਲਵਾਂਗਾ ਤਾਂ ਕੋਈ ਲੜਕੀ ਮੇਰੇ ਨਾਲ ਵਿਆਹ ਕਰਨ ਨੂੰ ਤਿਆਰ ਹੋ ਜਾਵੇਗੀ। ਨੀਲੂ ਨਾਲ ਮੇਰੀ ਪਹਿਲੀ ਮੁਲਾਕਾਤ ਥੀਏਟਰ 'ਚ ਹੋਈ ਸੀ। ਉਹ ਬਹੁਤ ਵਧੀਆ ਅਦਾਕਾਰਾ ਅਤੇ ਲੇਖਿਕਾ ਹੈ। ਨੀਲੂ ਇਕ ਬੈਂਕ ਅਫਸਰ ਸੀ ਅਤੇ 2,500 ਰੁਪਏ ਮਹੀਨਾ ਕਮਾਉਂਦੀ ਸੀ ਅਤੇ ਉਸ ਸਮੇਂ ਮੈਨੂੰ ਪ੍ਰਤੀ ਸ਼ੋਅ 50 ਰੁਪਏ ਮਿਲ ਜਾਂਦੇ ਸਨ।
PunjabKesari

ਨਾਨਾ ਪਾਟੇਕਰ ਨੇ ਅੱਗੇ ਦੱਸਿਆ ਕਿ 70 ਦੇ ਦਹਾਕੇ 'ਚ 200 ਰੁਪਏ 'ਚ ਰਾਸ਼ਨ ਆ ਜਾਂਦਾ ਸੀ। ਇਸ ਲਈ ਸਾਡੀ ਬਚਤ ਕਾਫੀ ਹੋ ਜਾਂਦੀ ਸੀ। ਅਸੀਂ ਵਿਆਹ 'ਤੇ 750 ਰੁਪਏ ਖਰਚ ਕੀਤੇ ਸਨ। ਸਾਡੇ ਕੋਲ ਕਰੀਬ 24 ਰੁਪਏ ਬਚੇ ਸਨ ਜਿਸ ਨਾਲ ਅਸੀਂ ਸਾਫਟਡ੍ਰਿਕ ਖਰੀਦੀ ਅਤੇ ਮਹਿਮਾਨਾਂ ਨੂੰ ਪਾਰਟੀ ਦਿੱਤੀ। ਵਿਆਹ ਤੋਂ ਬਾਅਦ ਇਕ ਰਾਤ ਲਈ ਅਸੀਂ ਪੁਣੇ ਗਏ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਿਸੇ ਕਰੀਬੀ ਦੋਸਤ ਨੇ ਹੋਟਲ ਬੁੱਕ ਕਰਵਾਇਆ ਸੀ।
PunjabKesari

ਨਾਨਾ ਪਾਟੇਕਰ ਨੀਲੂ ਤੋਂ ਵੱਖ ਰਹਿੰਦੇ ਹਨ। ਹਾਲਾਕਿ ਉਨ੍ਹਾਂ ਦਾ ਤਲਾਕ ਨਹੀਂ ਹੋਇਆ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਅਸੀਂ ਹਰ ਰੋਜ ਮਿਲਦੇ ਹਾਂ ਅਤੇ ਇਕ ਦੂਜੇ ਦਾ ਖਿਆਲ ਰੱਖਦੇ ਹਾਂ। ਨਾਨਾ ਪਾਟੇਕਰ ਦਾ ਇਕ ਬੇਟਾ ਹੈ, ਜਿਸਦਾ ਨਾਂ ਮਲਹਾਰ ਹੈ। ਹਾਲਾਕਿ ਮਲਹਾਰ ਤੋਂ ਪਹਿਲਾਂ ਉਨ੍ਹਾਂ ਦੇ ਵੱਡੇ ਬੇਟੇ ਦਾ ਜਨਮ ਹੋਇਆ ਸੀ, ਜਿਸ ਦੀ ਮੌਤ ਕੁਝ ਸਮੇਂ ਬਾਅਦ ਹੋ ਗਈ।
PunjabKesari
ਇੰਟਰਵਿਊ ਦੌਰਾਨ ਨਾਨਾ ਨੇ ਦੱਸਿਆ ਸੀ ਕਿ ਮੇਰਾ 28 ਸਾਲ ਦੀ ਉਮਰ 'ਚ ਨੀਲੂ ਨਾਲ ਵਿਆਹ ਹੋਇਆ ਸੀ। ਜਦੋਂ 28 ਸਾਲ ਦਾ ਹੋਇਆ ਤਾਂ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਇਸ ਤੋਂ ਕਰੀਬ ਢਾਈ ਸਾਲ ਬਾਅਦ ਮੇਰੇ ਪਹਿਲੇ ਬੇਟੇ ਦੀ ਮੋਤ ਹੋ ਗਈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News