ਨਾਨਾ ਪਾਟੇਕਰ ਦੇ NGO ਨੇ ਤਨੁਸ਼੍ਰੀ ਦੱਤਾ ’ਤੇ ਠੋਕਿਆ 25 ਕਰੋੜ ਦਾ ਮਾਣਹਾਨੀ ਦਾ ਕੇਸ

3/13/2020 9:33:46 AM

ਮੁੰਬਈ (ਏਜੰਸੀਆਂ) – ਫਿਲਮ ਅਦਾਕਾਰ ਨਾਨਾ ਪਾਟੇਕਰ ਦੇ ਐੱਨ. ਜੀ. ਓ. ‘ਨਾਮ ਫਾਊਂਡੇਸ਼ਨ’ ਨੇ ਅਦਾਕਾਰਾ ਤਨੁਸ਼੍ਰੀ ਦੱਤਾ ਖਿਲਾਫ 25 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਠੋਕਿਆ ਹੈ। ਇਸ ਤੋਂ ਬਾਅਦ ਬੰਬੇ ਹਾਈ ਕੋਰਟ ਨੇ ਵੀ ਅਦਾਕਾਰਾ ਨੂੰ ‘ਨਾਮ ਫਾਊਂਡੇਸ਼ਨ’ ਐੱਨ. ਜੀ. ਓ. ਖਿਲਾਫ ਦੋਸ਼ ਲਾਉਣ ਤੋਂ ਰੋਕ ਦਿੱਤਾ ਹੈ। ਦੱਸ ਦਈਏ ਕਿ ਤਨੁਸ਼੍ਰੀ ਦੱਤਾ ਨੇ ਪਿਛਲੇ ਦਿਨੀਂ ਪ੍ਰੈੱਸ ਕਾਨਫਰੰਸ ਦੌਰਾਨ ‘ਨਾਮ ਫਾਊਂਡੇਸ਼ਨ’ ਉੱਤੇ ਦੋਸ਼ ਲਾਏ, ਜਿਸ ਤੋਂ ਬਾਅਦ ਐੱਨ. ਜੀ. ਓ. ਨੇ ਉਨ੍ਹਾਂ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ।
ਤਨੁਸ਼੍ਰੀ ਕੋਰਟ ’ਚ ਗੈਰ-ਹਾਜ਼ਰ ਰਹੀ, ਜਿਸ ਤੋਂ ਬਾਅਦ ਜਸਟਿਸ ਏ. ਕੇ. ਮੇਨਨ ਨੇ ‘ਨਾਮ ਫਾਊਂਡੇਸ਼ਨ’ ਨੂੰ ਰਾਹਤ ਦਿੱਤੀ। ਤਨੁਸ਼੍ਰੀ ਦੱਤਾ ਸਮੇਂ-ਸਿਰ ਨਾ ਹੀ ਕੋਰਟ ’ਚ ਮੌਜੂਦ ਰਹੀ ਅਤੇ ਨਾ ਹੀ ਉਨ੍ਹਾਂ ਦੇ ਵਕੀਲ ਸਮੇਂ-ਸਿਰ ਕੋਰਟ ਪਹੁੰਚ ਸਕੇ। ਹਾਈ ਕੋਰਟ ’ਚ ਦਾਖਲ ਪਟੀਸ਼ਨ ’ਚ ਨਾਨਾ ਪਾਟੇਕਰ ਅਤੇ ਮਕਰੰਦ ਅਨਾਸਪੁਰੇ ਵੱਲੋਂ 2015 ’ਚ ਸ਼ੁਰੂ ਕੀਤੇ ਗਏ ‘ਨਾਮ ਫਾਊਂਡੇਸ਼ਨ’ ਨੇ ਕਿਹਾ ਕਿ ਉਨ੍ਹਾਂ ਦਾ ਐੱਨ. ਜੀ. ਓ. ਲਗਾਤਾਰ ਸੋਕਾ ਪ੍ਰਭਾਵਿਤ ਇਲਾਕਿਆਂ ’ਚ ਕਿਸਾਨਾਂ ਦੀ ਬਿਹਤਰੀ ਦੀ ਦਿਸ਼ਾ ਵੱਲ ਕੰਮ ਕਰ ਰਿਹਾ ਹੈ ਪਰ ਤਨੁਸ਼੍ਰੀ ਨੇ ਜਨਵਰੀ 2020 ’ਚ ਇਕ ਪ੍ਰੈੱਸ ਕਾਨਫਰੰਸ ਕਰ ਕੇ ਉਨ੍ਹਾਂ ਦੇ ਐੱਨ. ਜੀ. ਓ. ’ਤੇ ਦੋਸ਼ ਲਾਏ, ਜਿਸ ਨਾਲ ਉਨ੍ਹਾਂ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News