ਬਹੁਤ ਜਲਦ ਰਿਲੀਜ਼ ਹੋਵੇਗਾ ਆਲਮਗੀਰ ਖਾਨ ਦਾ ਸ਼ਬਦ ''ਨਾਨਕ ਨਾਮ ਜਹਾਜ਼ ਹੈ''

9/13/2019 12:53:45 PM

ਜਲੰਧਰ (ਬਿਊਰੋ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਈ ਸ਼ਬਦ ਆਏ ਦਿਨ ਹੀ ਰਿਲੀਜ਼ ਹੋ ਰਹੇ ਹਨ। ਇਨ੍ਹਾਂ 'ਚੋਂ ਹੀ ਇਕ ਸ਼ਬਦ ਹੈ 'ਨਾਨਕ ਨਾਮ ਜਹਾਜ਼ ਹੈ', ਜਿਸ ਦੀ ਟੈਗਲਾਈਨ '550 ਹੋ ਗਏ ਨੇ ਸਾਲ ਬੀਤੇ ਬਾਬਾ ਖੁਸ਼ਿਆਂ ਨਾਲ' ਹੈ। ਇਸ ਸ਼ਬਦ ਨੂੰ ਆਲਮਗੀਰ ਖਾਨ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆਂ ਹੈ, ਜਿਸ 'ਚ ਉਨ੍ਹਾਂ ਦਾ ਸਾਥ ਅਮਨ ਖਾਨ ਅਤੇ ਸਲੀਮ ਖਾਨ ਨੇ ਦਿੱਤਾ ਹੈ। ਆਲਮਗੀਰ ਖਾਨ ਦੇ ਸ਼ਬਦ 'ਨਾਨਕ ਨਾਮ ਜਹਾਜ ਹੈ' ਨੂੰ ਮਿਊਜ਼ਿਕ ਗੋਲਡੀ ਸ਼ਰਮਾ ਨੇ ਦਿੱਤਾ ਹੈ, ਜਿਸ ਦੇ ਬੋਲ ਗੁਰਪ੍ਰੀਤ ਸੇਖੋਂ ਵਲੋਂ ਲਿਖੇ ਗਏ ਹਨ। ਇਸ ਸ਼ਬਦ ਦੀ ਵੀਡੀਓ ਸ਼ਾਈਨ ਸਟਾਰ ਸਟੂਡੀਓ ਵਲੋਂ ਬਣਾਈ ਗਈ ਹੈ, ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ। ਆਲਮਗੀਰ ਖਾਨ ਦੇ ਇਸ ਸ਼ਬਦ ਦੇ ਪ੍ਰੋਡਿਊਸਰ ਬਬਲੀ ਸਿੰਘ ਹਨ ਤੇ ਕੋ-ਪ੍ਰੋਡਿਊਸਰ ਰਵੀਨ ਸਿੰਘ ਹਨ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਹਰ ਪਾਸੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਸੰਗੀਤ ਜਗਤ ਦੇ ਕਈ ਨਾਮੀਂ ਗਾਇਕ 550 ਸਾਲਾ ਪ੍ਰਕਾਸ਼ ਪੁਰਬ 'ਤੇ ਧਾਰਮਿਕ ਸ਼ਬਦ ਰਿਲੀਜ਼ ਕਰਨ ਜਾ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News