ਪੁਰਾਤਨ ਪੰਜਾਬੀ ਵਿਆਹਾਂ ਦੀ ਬਾਤ ਪਾਉਂਦੈ ਪਰਮਿੰਦਰ ਪੰਮਾ ਦਾ ਗੀਤ ''ਨਾਨਕਾ ਮੇਲ''

12/29/2019 10:12:45 AM

ਜਲੰਧਰ(ਬਿਊਰੋ)- 'ਬਰਮਿੰਘਮ', '001' ਸਮੇਤ ਕਈ ਹੋਰ ਹਿੱਟ ਗੀਤਾਂ ਦੇ ਬਰਤਾਨਵੀ ਪੰਜਾਬੀ ਗਾਇਕ ਪਰਮਿੰਦਰ ਪੰਮਾ ਦਾ ਹਾਲੀਆ ਰਿਲੀਜ਼ ਗੀਤ 'ਨਾਨਕਾ ਮੇਲ' ਪੁਰਾਤਨ ਪੰਜਾਬੀ ਵਿਆਹਾਂ ਦੀ ਬਾਤ ਪਾਉਂਦਾ ਹੈ। ਜਸਵੀਰ ਪਾਲ ਸਿੰਘ ਅਤੇ ਜੱਸ ਰਿਕਾਰਡਜ਼ ਦੀ ਪੇਸ਼ਕਸ਼ ਉਕਤ ਗੀਤ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਕਮਲ ਮੇਹਟਾਂ ਵਾਲਾ ਨੇ ਦੱਸਿਆ ਕਿ ਟੋਨੀ ਬੱਧਣ ਦਾ ਲਿਖਿਆ ਅਤੇ ਜਗਤਾਰ ਵੱਲੋਂ ਸੰਗੀਤਬੱਧ ਉਕਤ ਗੀਤ ਵਿਆਹਾਂ-ਸ਼ਾਦੀਆਂ ਮੌਕੇ ਡੀ.ਜੇ. ਵਾਲਿਆਂ ਵੱਲੋਂ ਖੂਬ ਵਜਾਇਆ ਜਾ ਰਿਹਾ ਹੈ।

ਯੂ-ਟਿਊਬ ਅਤੇ ਪੰਜਾਬੀ ਸੰਗੀਤਕ ਚੈਨਲਾਂ 'ਤੇ ਵੀ ਭਰਵਾਂ ਹੁੰਗਾਰਾ ਅਤੇ ਦਾਦ ਮਿਲੀ ਹੈ। ਗੀਤ ਪੁਰਾਤਨ ਪੰਜਾਬੀ ਵਿਆਹਾਂ ਮੌਕੇ ਨਾਨਕਾ ਤੇ ਦਾਦਕਾ ਮੇਲਾਂ ਵੱਲੋਂ ਕੀਤੇ ਜਾਂਦੇ ਹਾਸੇ-ਠੱਠੇ, ਮੌਜ-ਮਸਤੀ ਅਤੇ ਛੜਿਆਂ ਦੇ ਬਣਾਏ ਜਾਂਦੇ ਮੌਜੂ ਦੀ ਜ਼ਿਕਰ-ਬਿਆਨੀ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News