'ਨਾਨੂ ਕੀ ਜਾਨੂ' ਭੂਤ ਅਤੇ ਗੁੰਡੇ ਦੀ ਪ੍ਰੇਮ ਕਹਾਣੀ

4/19/2018 10:03:41 AM

'ਨਾਨੂ ਦੀ ਜਾਨੂ' ਆਉਣ  ਹਾਰਰ-ਕਾਮੇਡੀ ਫਿਲਮ ਹੈ। ਇਸ ਵਿਚ ਲੀਡ ਰੋਲ ਵਿਚ ਅਭੈ ਦਿਓਲ ਹਨ। ਅਭੈ ਨਾਲ ਫਿਲਮ ਵਿਚ  ਪੱਤਰਲੇਖਾ ਅਤੇ ਮਨੁ ਰਿਸ਼ੀ ਅਹਿਮ ਕਿਰਦਾਰ ਵਿਚ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਫਰਾਜ਼ ਹੈਦਰ ਨੇ ਕੀਤਾ ਹੈ। ਸਾਜਿਦ-ਵਾਜਿਦ, ਮੀਤ ਬ੍ਰਦਰਜ਼, ਜੀਤ ਗਾਂਗੁਲੀ ਸਮੇਤ ਚਾਰ ਹੋਰ ਸੰਗੀਤ ਨਿਰਦੇਸ਼ਕਾਂ ਨੇ ਫਿਲਮ ਨੂੰ ਸੰਗੀਤ ਨਾਲ ਸਜਾਇਆ ਹੈ। ਇਹ ਸਾਊਥ ਦੀ ਸੁਪਰਹਿੱਟ ਹਾਰਰ-ਕਾਮੇਡੀ ਫਿਲਮ 'ਪਿਸਾਊ' ਦਾ ਹਿੰਦੀ ਰੀਮੇਕ ਹੈ, ਜੋ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਸਟਾਰ ਕਾਸਟ ਨੇ 'ਜਗ ਬਾਣੀ/ਨਵੋਦਿਆ ਟਾਈਮਜ਼' ਨਾਲ ਖਾਸ ਗੱਲਬਾਤ ਕੀਤੀ।
ਟਿਪੀਕਲ ਹੀਰੋ ਨਹੀਂ ਬਣਨਾ
ਮੇਰੀਆਂ ਨਜ਼ਰਾਂ ਵਿਚ ਸਿਰਫ ਗੁੰਡਿਆਂ ਨੂੰ ਕੁੱਟਣਾ ਅਤੇ ਹੀਰੋਇਨ ਨਾਲ ਰੋਮਾਂਸ ਕਰਨਾ ਹੀ ਐਕਟਿੰਗ ਨਹੀਂ ਹੈ। ਮੈਂ ਨਵੇਂ-ਨਵੇਂ ਐਕਸਪੈਰੀਮੈਂਟਲ ਕਿਰਦਾਰ ਨਿਭਾਉਣਾ ਚਾਹੁੰਦਾ ਹਾਂ।
ਬਦਲਵੀਆਂ ਫਿਲਮਾਂ ਦੀ ਰਾਹ ਚੁਣੀ
ਫਿਲਮੀ ਪਰਿਵਾਰ ਤੋਂ ਆਉਣ ਕਾਰਨ ਮੈਨੂੰ ਬਹੁਤ ਲਾਭ ਹੋਇਆ ਹੈ। ਮੈਂ ਪ੍ਰਸਿੱਧੀ ਅਤੇ ਫਿਲਮ ਜਗਤ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਅਤੇ ਜਾਣਦਾ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ, ਪਰ ਮੈਂ ਪ੍ਰਸਿੱਧੀ ਵੱਲ ਆਕਰਸ਼ਿਤ ਨਹੀਂ ਹੋ ਸਕਿਆ। ਮੈਂ ਸਟਾਰ ਨਹੀਂ ਬਣਨਾ ਚਾਹੁੰਦਾ ਸੀ, ਮੈਨੂੰ ਸਿਰਫ ਅਭਿਨੈ ਨਾਲ ਪਿਆਰ ਹੈ ਅਤੇ ਮੈਂ ਇਕ ਅਣਇਛੁੱਕ ਅਭਿਨੇਤਾ ਸੀ। ਇਸ ਲਈ ਮੈਂ ਸੋਚਦਾ ਸੀ ਕਿ ਸਟਾਰ ਬਣੇ ਬਿਨਾਂ ਮੈਂ ਇਸਨੂੰ ਕਿਵੇਂ ਸੰਭਾਲ ਸਕਾਂਗਾ।
ਭੂਤਨੀ ਹਾਂ ਮੈਂ : ਪੱਤਰਲੇਖਾ
ਫਿਲਮ ਵਿਚ ਨਾਨੂ ਦੇ ਕਿਰਦਾਰ ਵਿਚ ਅਭੈ ਹੈ ਅਤੇ ਜਾਨੂ ਦੇ ਕਿਰਦਾਰ ਵਿਚ ਮੈਂ ਹਾਂ। ਇਹ ਇਕ ਹਾਰਰ-ਕਾਮੇਡੀ ਹੈ, ਜਿਸਦੀ ਕਹਾਣੀ ਬਹੁਤ ਮਜ਼ੇਦਾਰ ਹੈ। ਇਸ ਵਿਚ ਮੈਂ ਇਕ ਭੂਤ ਦੇ ਕਿਰਦਾਰ ਵਿਚ ਨਜ਼ਰ ਆਵਾਂਗੀ ਅਤੇ ਅਭੈ ਗੁੰਡੇ ਦੇ ਕਿਰਦਾਰ ਵਿਚ ਹਨ।
ਅਭੈ ਨਾਲ ਕੰਮ ਕਰਨਾ ਚਾਹੁੰਦੀ ਸੀ
ਮੈਂ ਦੇਵ ਡੀ ਜਦੋਂ ਦੇਖੀ ਸੀ ਤਾਂ ਉਨ੍ਹਾਂ ਦਾ ਕੰਮ ਮੈਨੂੰ ਚੰਗਾ ਲੱਗਾ ਸੀ। ਮੈਂ ਬਚਪਨ ਤੋਂ ਸ਼ਾਹਰੁਖ ਦੀਆਂ ਫਿਲਮਾਂ ਦੇਖਦੀ ਸੀ, ਪਰ ਦੇਵ ਡੀ ਦੇਖਣ ਤੋਂ ਬਾਅਦ ਲੱਗਾ ਕਿ ਮੈਨੂੰ ਵੀ ਕੁਝ ਅਜਿਹਾ ਹੀ ਕਰਨਾ ਚਾਹੀਦਾ ਹੈ। ਫਿਰ ਬਾਅਦ ਵਿਚ ਜਦੋਂ ਨਾਨੂ ਕੀ ਜਾਨੂ ਦੀ ਸਕ੍ਰਿਪਟ ਆਈ ਅਤੇ ਮੈਨੂੰ ਪਤਾ ਲੱਗਾ ਕਿ ਇਸ ਵਿਚ ਅਭੈ ਹੈ ਤਾਂ ਇਹ ਇਕ ਬਕੇਟ ਲਿਸਟ ਵਰਗੀ ਗੱਲ ਸੀ, ਜੋ ਪੂਰੀ ਹੋਈ। ਅਭੈ ਦਿਓਲ ਨੂੰ ਦਰਸ਼ਕਾਂ ਅਤੇ ਫੈਨਜ਼ ਤੋਂ ਬਹੁਤ ਸਾਰਾ ਪਿਆਰ ਮਿਲਦਾ ਹੈ।
ਭੂਤਾਂ ਬਾਰੇ ਜ਼ਿਆਦਾ ਨਹੀਂ ਜਾਣਦੀ
ਮੈਨੂੰ ਰੱਬ ਵਿਚ ਵਿਸ਼ਵਾਸ ਹੈ ਪਰ ਭੂਤਾਂ ਬਾਰੇ ਮੈਂ ਨਹੀਂ ਜਾਣਦੀ। ਇਸ ਫਿਲਮ ਲਈ ਮੈਂ ਇੰਨਾ ਕੁਝ ਕੀਤਾ ਨਹੀਂ, ਮੈਨੂੰ ਇਹੋ ਲੱਗਾ ਕਿ ਇਹ ਕਿਰਦਾਰ ਬਿਲਕੁਲ ਮੇਰੇ ਵਰਗਾ ਹੈ। ਜਦੋਂ ਵੀ ਮੈਂ ਸੈੱਟ 'ਤੇ ਜਾਂਦੀ ਸੀ ਇਹ ਨਹੀਂ ਸੋਚਦੀ ਸੀ ਕਿ ਅੱਜ ਮੈਂ ਭੂਤ ਬਣਨ ਵਾਲੀ ਹਾਂ ਅਤੇ ਉਹ ਭੂਤਨੀ ਕੀ ਕਰੇਗੀ?
ਇਹ ਰੀਅਲ ਫਿਲਮ ਹੈ ਫਰਾਜ਼ ਹੈਦਰ
ਫਿਲਮ ਦੇ ਨਿਰਦੇਸ਼ਕ ਫਰਾਜ਼ ਹੈਦਰ ਦਾ ਕਹਿਣਾ ਹੈ ਕਿ ਇਹ ਹਾਰਰ-ਕਾਮੇਡੀ ਹੁੰਦੇ ਹੋਏ ਵੀ ਬਹੁਤ ਰੀਅਲ ਫਿਲਮ ਹੈ। ਮੈਂ ਗੋਲਮਾਲ ਅਗੇਨ ਨਹੀਂ ਦੇਖੀ ਹੈ, ਪਰ ਉਸ ਫਿਲਮ ਦਾ ਆਪਣਾ ਇਕ ਵੱਖਰਾ ਟ੍ਰੀਟਮੈਂਟ ਹੈ। ਮੇਰੀ ਫਿਲਮ 'ਚ ਥੋੜ੍ਹੀ ਅਸਲੀਅਤ ਹੈ, ਕਿਉਂਕਿ ਮੇਰਾ ਹੀਰੋ ਵੀ ਰੀਅਲ ਹੈ। ਹੁਣ ਅਭੈ ਦਿਓਲ ਨੂੰ ਤੁਸੀਂ ਗੋਲਮਾਲ ਵਿਚ ਫਿੱਟ ਕਰੋਗੇ ਤਾਂ ਨਾ  ਅਭੈ ਕੰਫਰਟੇਬਲ ਹੋਣਗੇ, ਨਾ ਦਰਸ਼ਕ ਹੋਣਗੇ। ਇਸੇ ਲਈ ਮੈਨੂੰ ਲਗਦਾ ਹੈ ਕਿ 'ਨਾਨੂ ਦੀ ਜਾਨੂ' ਵਿਚ ਦਰਸ਼ਕਾਂ ਨੂੰ ਕੁਝ ਵੱਖਰਾ ਦੇਖਣ ਨੂੰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News