'ਨਾ ਮੋਦੀ ਤੇ ਨਾ ਰਾਹੁਲ' ਕਿਸੇ ਨੂੰ ਵੋਟ ਨਹੀਂ ਪਾਉਣਗੇ ਇਹ ਫਿਲਮੀ ਸਿਤਾਰੇ

4/6/2019 1:41:47 PM

ਮੁੰਬਈ (ਬਿਊਰੋ) — ਵੋਟਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਲੈ ਕੇ ਹਰ ਪਾਸੇ ਚਰਚਾ ਛਿੜ ਹੋਈ ਹੈ। ਬਾਲੀਵੁੱਡ ਅਦਾਕਾਰਾ ਆਲੀਆ ਭੱਟ ਕੋਲ ਉਸ ਦੀ ਮਾਂ ਸੋਨੀ ਰਾਜਦਾਨ ਕਾਰਨ ਬ੍ਰਿਟਿਸ਼ ਨਾਗਰਿਕਤਾ ਹੈ, ਜਿਸ ਕਾਰਨ ਉਹ ਵੋਟ ਨਹੀਂ ਪਾ ਸਕਦੀ। ਇਸੇ ਤਰ੍ਹਾਂ ਦੀਪਿਕਾ ਪਾਦੂਕੋਣ ਵੀ ਭਾਰਤ 'ਚ ਨਹੀਂ ਸਗੋਂ ਡੇਨਮਾਰਕ 'ਚ ਪੈਦਾ ਹੋਈ ਸੀ।

PunjabKesari

ਦੀਪਿਕਾ ਪਾਦੂਕੋਣ

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਜਨਮ 5 ਜਨਵਰੀ 1986 ਨੂੰ ਹੋਇਆ ਸੀ। ਜਨਮ ਤੋਂ ਲਗਭਗ ਇਕ ਸਾਲ ਬਾਅਦ ਹੀ ਆਪਣੀ ਫੈਮਿਲੀ ਨਾਲ ਬੇਂਗਲੁਰੂ ਸ਼ਿਫਟ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਪੜਾਈ ਬੇਂਗਲੁਰੂ ਦੇ ਸੋਫੀਆ ਹਾਈ ਸਕੂਲ ਤੋਂ ਹੋਈ। ਦੀਪਿਕਾ ਫਿਲਹਾਲ ਫਿਲਮ ਇੰਡਸਟਰੀ ਦੀ ਹਾਈਐਸਟ ਪੈਡ ਐਕਟਰੈੱਸ 'ਚੋਂ ਇਕ ਹੈ। ਉਨ੍ਹਾਂ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਖਾਨ ਨਾਲ 'ਓਮ ਸ਼ਾਂਤੀ ਓਮ' ਨਾਲ ਕੀਤੀ ਸੀ।

PunjabKesari

ਕੈਟਰੀਨਾ ਕੈਫ

ਕੈਟਰੀਨਾ ਕੈਫ ਦਾ ਜਨਮ ਹੌਂਗਕੌਂਗ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਸ਼ਮੀਰ ਦੇ ਇਕ ਬਿਜ਼ਨੈੱਸਮੈਨ ਹਨ ਅਤੇ ਉਨ੍ਹਾਂ ਦੀ ਮਾਂ ਇਕ ਲਾਇਰ ਦੇ ਨਾਲ-ਨਾਲ ਇਕ ਚੈਰਿਟੀ ਵਰਕਰ ਵੀ ਹੈ। 14 ਸਾਲ ਦੀ ਉਮਰ 'ਚ ਕੈਟਰੀਨਾ ਕੈਫ ਇਕ ਹਵਾਈ ਬਿਊਟੀ ਕੰਟੈਂਸਟ ਦੀ ਵਿਜੇਤਾ ਰਹੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਮਾਡਲਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਹਿੰਦੀ ਫਿਲਮਾਂ ਤੋਂ ਪਹਿਲਾਂ ਕੈਟਰੀਨਾ ਕੈਫ ਇਕ ਤੇਲੁਗੂ ਫਿਲਮ 'ਮਲੀਸਵਰੀ' 'ਚ ਨਜ਼ਰ ਆ ਚੁੱਕੀ ਹੈ।

PunjabKesari

ਜੈਕਲੀਨ ਫਰਾਂਡਿਸ

ਜੈਕਲੀਨ ਦਾ ਜਨਮ 11 ਅਗਸਤ 1985 'ਚ ਮਨਾਮਾ (ਬਹਿਰੀਨ) 'ਚ ਹੋਇਆ ਸੀ। ਉਸ ਦੇ ਪਿਤਾ ਐੱਲ. ਰਾਏ. ਫਰਾਂਡਿਸ ਇਕ ਸ਼੍ਰੀਲੰਕਨ ਤਮਿਲੀਅਨ ਹੈ ਅਤੇ ਉਸ ਦੀ ਮਾਂ ਕਿਮ ਮਲੇਸ਼ੀਆਂ ਤੋਂ ਹੈ। ਜੈਕਲੀਨ ਨੇ ਆਪਣੀ ਗ੍ਰੈਜੁਏਸ਼ਨ ਮਾਸ ਕਮਿਯੂਨੀਕੇਸ਼ਨ 'ਚ ਕੀਤੀ ਹੈ। ਦੱਸ ਦਈਏ ਕਿ ਜੈਕਲੀਨ ਸਾਲ 2006 'ਚ ਮਿਸ ਯੂਨੀਵਰਸ ਸ਼੍ਰੀਲੰਕਾ ਰਹਿ ਚੁੱਕੀ ਹੈ। ਸਾਲ 2009 'ਚ ਉਹ ਪਹਿਲੀ ਵਾਰ ਬਾਲੀਵੁੱਡ ਫਿਲਮ 'ਅਲਾਦੀਨ' 'ਚ ਨਜ਼ਰ ਆਈ। ਜੈਕਲੀਨ ਅੱਜ ਇੰਡਸਟਰੀ 'ਚ ਆਪਣੀ ਜਗ੍ਹਾ ਬਣਾ ਚੁੱਕੀ ਹੈ।

PunjabKesari

ਨਰਗਿਸ ਫਾਖਰੀ

ਨਰਗਿਸ ਫਾਖਰੀ ਦਾ ਜਨਮ ਨਿਊਯਾਰਕ 'ਚ ਹੋਇਆ। ਉਸ ਦੇ ਪਿਤਾ ਇਕ ਮਸ਼ਹੂਰ ਬਿਜ਼ਨੈੱਸਮੈਨ ਸਨ ਅਤੇ ਉਸ ਦੀ ਮਾਂ ਇਕ ਪੁਲਸ ਅਫਸਰ ਸੀ। ਨਰਗਿਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਮਾਡਲਿੰਗ ਤੋਂ ਕੀਤੀ ਸੀ। ਉਹ ਸਾਲ 2009 'ਚ ਕਿੰਗ ਫਿਸ਼ਰ ਕੈਲੰਡਰ 'ਚ ਨਜ਼ਰ ਆਈ। ਇਥੇ ਉਸ ਦੇ ਇੰਦਾਜ਼ ਤੋਂ ਇੰਪ੍ਰੈੱਸ ਹੋ ਕੇ ਇਮਤਿਆਜ਼ ਅਲੀ ਨੇ ਉਸ ਨੂੰ ਆਪਣੀ Îਿਫਲਮ 'ਰੌਕਸਟਾਰ' ਲਈ ਸਾਈਨ ਕੀਤਾ ਸੀ।

PunjabKesari

ਸੰਨੀ ਲਿਓਨ

ਸੰਨੀ ਲਿਓਨ ਦਾ ਅਸਲੀ ਨਾਂ 'ਕਰਨਜੀਤ ਕੌਰ ਵੋਹਰਾ' ਹੈ। ਉਸ ਦਾ ਜਨਮ ਕੈਨੇਡਾ ਦੇ ਇਕ ਸਿੱਖ ਪਰਿਵਾਰ 'ਚ ਹੋਇਆ। ਸੰਨੀ ਲਿਓਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਐਡਲਟ ਇੰਡਸਟਰੀ ਤੋਂ ਕੀਤੀ। ਸਾਲ 2011 'ਚ ਉਹ 'ਬਿੱਗ ਬੌਸ 5' 'ਚ ਨਜ਼ਰ ਆਈ ਅਤੇ ਇਥੋਂ ਹੀ ਉਸ ਦੀ ਐਂਟਰੀ ਬਾਲੀਵੁੱਡ 'ਚ ਹੋਈ।

PunjabKesari

ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਦਾ ਅਸਲੀ ਨਾਂ 'ਰਾਜੀਵ ਹਰੀਓਮ ਭਾਟੀਆ' ਹੈ। ਉਨ੍ਹਾਂ ਦਾ ਜਨਮ ਅਮ੍ਰਿਤਸਰ 'ਚ ਹੋਇਆ। ਉਨ੍ਹਾਂ ਦੇ ਪਿਤਾ ਇਕ ਆਰਮੀ ਅਫਸਰ ਸਨ। ਅਕਸ਼ੈ ਨੂੰ ਕੈਨੇਡਾ ਦੀ ਨਾਗਰਿਕਤਾ ਸਮਾਨ ਤੌਰ 'ਤੇ ਮਿਲੀ ਸੀ। ਉਨ੍ਹਾਂ ਨੂੰ ਕੈਨੇਡਾ ਦੀ 'ਯੂਨੀਵਰਸਿਟੀ ਆਫ ਵਿੰਡਸਰ' ਤੋਂ ਆਨਰੇਰੀ ਡਾਕਟਰੇਟ ਡਿਗਰੀ ਮਿਲੀ ਹੈ। ਇਸ ਤੋਂ ਬਾਅਦ ਉਸ ਨੇ ਕੈਨੇਡਾ ਦੀ ਆਨਰੇਰੀ ਸਿਟੀਜਨਸ਼ਿਪ ਮਿਲੀ।

PunjabKesari

ਆਲੀਆ ਭੱਟ

ਆਲੀਆ ਭੱਟ ਦਾ ਜਨਮ ਮੁੰਬਈ 'ਚ ਹੋਇਆ। ਉਸ ਦੇ ਪਿਤਾ ਮਹੇਸ਼ ਭੱਚ ਇਕ ਗੁਜਰਾਤੀ ਪਰਿਵਾਰ ਤੋਂ ਹੈ। ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਆਲੀਆ ਭੱਟ ਦੀ ਮਾਂ ਸੋਨੀ ਰਾਜਦਾਨ ਬਰਿੰਘਮ 'ਚ ਪੈਦਾ ਹੋਈ ਸੀ। ਉਸ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਇਸ ਵਜ੍ਹਾ ਨਾਲ ਆਲੀਆ ਭੱਟ ਨੂੰ ਬ੍ਰਿਟਿਸ਼ ਸਿਟੀਜਨਸ਼ਿਪ ਮਿਲੀ ਹੋਈ ਹੈ।

PunjabKesari

ਇਮਰਾਨ ਖਾਨ

ਇਮਰਾਨ ਖਾਨ ਦਾ ਜਨਮ 13 ਜਨਵਰੀ 1983 'ਚ ਅਮਰੀਕਾ ਦੇ ਵਿਸਕੌਸਿਨ ਦੇ ਮੇਡੀਸਨ ਸ਼ਹਿਰ 'ਚ ਹੋਇਆ। ਮਾਤਾ-ਪਿਤਾ ਦੇ ਤਲਾਕ ਤੋਂ ਬਾਅਦ ਇਮਰਾਨ ਖਾਨ ਆਪਣੀ ਮਾਂ ਨਾਲ ਥੋੜ੍ਹਾ ਸਮਾਂ ਮੁੰਬਈ 'ਚ ਰਹੇ ਅਤੇ ਫਿਰ ਵਾਪਸ ਆਪਣੇ ਪਿਤਾ ਕੋਲ ਚੱਲ ਗਏ, ਜਿਥੇ ਉਸ ਨੇ ਅੱਗੇ ਦੀ ਪੜਾਈ ਪੂਰੀ ਕੀਤੀ। ਇਮਰਾਨ ਖਾਨ 'ਕਯਾਮਤ ਸੇ ਕਯਾਮਤ' ਅਤੇ 'ਜੋ ਜੀਤਾ ਵਹੀਂ ਸਿੰਕਦਰ' 'ਚ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਬਾਅਦ ਸਾਲ 2008 'ਚ ਉਨ੍ਹਾਂ ਨੇ 'ਜਾਨੇ ਤੂੰ ਯਾ ਜਾਨੇ ਨਾ' ਨਾਲ ਬਤੌਰ ਹੀਰੋ ਡੈਬਿਊ ਕੀਤਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News