ਮੋਦੀ ਦੀ ਬਾਇਓਪਿਕ ਦੀ ਰਿਲੀਜ਼ਿੰਗ 'ਤੇ ਰੋਕ ਵਾਲੀ ਜਨਹਿੱਤ ਪਟੀਸ਼ਨ 'ਤੇ ਚੋਣ ਕਮਿਸ਼ਨ ਨੂੰ ਨੋਟਿਸ

3/30/2019 10:30:24 AM

ਮੁੰਬਈ (ਬਿਊਰੋ) — ਬੰਬਈ ਹਾਈ ਕੋਰਟ ਨੇ ਵਿਵੇਕ ਓਬਰਾਏ ਅਭਿਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕੀਤਾ। ਚੀਫ ਜਸਟਿਸ ਨਰੇਸ਼ ਪਾਟਿਲ ਅਤੇ ਜਸਟਿਸ ਐੱਨ. ਐੱਮ. ਜਾਮਦਾਰ ਦੇ ਬੈਂਚ ਨੇ ਪਟੀਸ਼ਨਕਰਤਾ ਸਤੀਸ਼ ਗਾਇਕਵਾੜ ਦੀ ਪਟੀਸ਼ਨ ਨੂੰ ਤੁਰੰਤ ਸੁਣਵਾਈ ਲਈ ਮਨਜ਼ੂਰ ਕਰ ਲਿਆ ਅਤੇ ਭਾਰਤ ਦੇ ਚੋਣ ਕਮਿਸ਼ਨ ਨੂੰ ਸੋਮਵਾਰ ਤੱਕ ਆਪਣਾ ਜਵਾਬ ਦੇਣ ਦੇ ਨਿਰਦੇਸ਼ ਦਿੱਤੇ।

ਪਟੀਸ਼ਨਕਰਤਾ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਹਨ। ਵਕੀਲ ਗਣੇਸ਼ ਗੁਪਤਾ ਅਤੇ ਤੌਸਿਫ ਸ਼ੇਖ ਦੇ ਜ਼ਰੀਏ ਦਾਇਰ ਜਨਹਿੱਤ ਪਟੀਸ਼ਨ ਵਿਚ ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤਾਂ ਇਹ ਚੋਣ ਕਮਿਸ਼ਨ ਵਲੋਂ ਲਾਗੂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ। ਪਟੀਸ਼ਨ ਵਿਚ ਫਿਲਮ ਦੀ ਰਿਲੀਜ਼ ਦੇ ਸਮੇਂ 'ਤੇ ਸਵਾਲ ਉਠਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਇਹ ਨਿਰਧਾਰਿਤ ਸਮੇਂ 'ਤੇ ਰਿਲੀਜ਼ ਕੀਤੀ ਗਈ ਤਾਂ ਉਸ ਦਾ ਮੋਦੀ ਨੂੰ ਚੋਣ ਫਾਇਦਾ ਮਿਲ ਸਕਦਾ ਹੈ। ਪਟੀਸ਼ਨਕਰਤਾ ਨੇ ਅਦਾਲਤ ਨੂੰ ਇਹ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਕਿ ਫਿਲਮ 5 ਅਪ੍ਰੈਲ ਨੂੰ ਰਿਲੀਜ਼ ਨਾ ਕੀਤੀ ਜਾਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News