‘ਡੀ. ਜੇ . ਵਾਲਾ ਬਾਬੂ’ ਫੇਮ ਅਭਿਨੇਤਰੀ ਨਤਾਸ਼ਾ ਨੂੰ ਡੇਟ ਕਰ ਰਿਹੈ ਹਾਰਦਿਕ ਪੰਡਯਾ!

8/30/2019 11:01:10 AM

ਨਵੀਂ ਦਿੱਲੀ(ਬਿਊਰੋ)- ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦਾ ਨਾਂ ਹੁਣ ਮਸ਼ਹੂਰ ਗੀਤ ‘ਡੀ. ਜੇ. ਵਾਲਾ ਬਾਬੂ’ ਫੇਮ ਅਭਿਨੇਤਰੀ ਨਤਾਸ਼ਾ ਸਟੇਨਕੋਵਿਕ ਨਾਲ ਜੋੜਿਆ ਜਾ ਰਿਹਾ ਹੈ। ਨਤਾਸ਼ਾ ਬਿਹਤਰੀਨ ਡਾਂਸਰ ਵੀ ਹੈ। ਇਸ ਕਾਰਨ ਉਹ ‘ਨੱਚ ਬਲੀਏ 9’ ’ਚ ਵੀ ਹਿੱਸਾ ਲੈ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਬਾਲੀਵੁੱਡ ਗਲਿਆਰਿਆਂ ਦੀਆਂ ਪਾਰਟੀਆਂ ’ਚ ਹੀ ਹਾਰਦਿਕ ਤੇ ਨਤਾਸ਼ਾ ਦੀ ਪਹਿਲੀ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਅਕਸਰ ਇਕੱਠੇ ਦੇਖੇ ਜਾਣ ਲੱਗੇ। ਹਾਰਦਿਕ ਕਿਉਂਕਿ ਵੈਸਟਇੰਡੀਜ਼ ਦੌਰੇ ਦੌਰਾਨ ਰੈਸਟ ’ਤੇ ਸੀ, ਇਸ ਲਈ ਉਸ ਦੀ ਨਤਾਸ਼ਾ ਨੂੰ ਡੇਟ ਕਰਨ ਦੀ ਸੰਭਾਵਨਾ ਹੋਰ ਵਧ ਗਈ ਹੈ। ਨਤਾਸ਼ਾ ਮੂਲ ਰੂਪ ਨਾਲ ਸਰਬੀਆ ਦੀ ਰਹਿਣ ਵਾਲੀ ਹੈ। ਉਹ ਪਹਿਲੀ ਵਾਰ ਮਸ਼ਹੂਰ ਰੈਪਰ ਬਾਦਸ਼ਾਹ ਦੇ ਗੀਤ ‘ਡੀ. ਜੇ. ਵਾਲਾ ਬਾਬੂ’ ’ਚ ਆਈ ਸੀ।
PunjabKesari
ਇਸ ਗੀਤ ’ਚ ਨਤਾਸ਼ਾ ਦੀ ਲੁਕ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਰਿਐਲਿਟੀ ਡਾਂਸ ਸ਼ੋਅ ‘ਨੱਚ ਬੱਲੀਏ 9’ ’ਚ ਹਿੱਸਾ ਲੈਣ ਕਾਰਨ ਨਤਾਸ਼ਾ ਪਹਿਲਾਂ ਤੋਂ ਹੀ ਚਰਚਾ ’ਚ ਸੀ। ਇਸ ਤੋਂ ਬਾਅਦ ਉਹ ਬਿੱਗ ਬੌਸ ਦੇ ਸੈਸ਼ਨ 8 ’ਚ ਵੀ ਨਜ਼ਰ ਆਈ। ਦੱਸਿਆ ਜਾ ਰਿਹਾ ਹੈ ਕਿ ਖੁਦ ਹਾਰਦਿਕ ਨੇ ਹੀ ਨਤਾਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਾਇਾ ਹੈ। ਹਾਰਦਿਕ ਨੇ ਆਪਣੀ ਭਾਬੀ ਪੰਖੁੜੀ ਨਾਲ ਨਤਾਸ਼ਾ ਨੂੰ ਇਹ ਕਹਿ ਕੇ ਮਿਲਵਾਇਆ ਸੀ ਕਿ ਉਹ ਉਸ ਦੀ ਗਰਲਫ੍ਰੈਂਡ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ ਪਰ ਗਲੈਮਰ ਦੇ ਗਲਿਆਰਿਆਂ ’ਚ ਲੋਕ ਇਸ ਗੱਲ ਦੀ ਚਰਚਾ ਕਰਦੇ ਹੋਏ ਦਿਸ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News