ਲੋਕ ਸਭਾ ਚੋਣਾਂ ਕਾਰਨ ਲੇਟ ਹੋਏ ''ਰਾਸ਼ਟਰੀ ਫਿਲਮ ਪੁਰਸਕਾਰ 2019''

4/27/2019 10:31:02 AM

ਮੁੰਬਈ (ਬਿਊਰੋ) — ਆਮ ਤੌਰ 'ਤੇ ਅਪ੍ਰੈਲ 'ਚ ਘੋਸ਼ਣਾ ਤੇ ਮਈ 'ਚ ਦਿੱਤੇ ਜਾਣ ਵਾਲੇ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਤਾਰੀਖ ਨੂੰ ਲੋਕ ਸਭਾ ਚੋਣਾਂ 2019 ਕਾਰਨ ਅੱਗੇ ਵਧਾ ਦਿੱਤਾ ਗਿਆ ਹੈ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਜਾਰੀ ਹੋਏ ਇਕ ਪੱਤਰ ਮੁਤਾਬਕ, ਇਹ ਐਵਾਰਡ ਮਈ 2019 'ਚ ਘੋਸ਼ਿਤ ਕੀਤੇ ਜਾਣਗੇ ਅਤੇ ਚੋਣਾਂ ਖਤਮ ਹੋਣ ਤੋਂ ਬਾਅਦ ਇਸ ਸਮਾਰੋਹ ਨੂੰ ਰਾਸ਼ਟਰੀ ਭਵਨ 'ਚ ਕੀਤਾ ਜਾਵੇਗਾ।

ਰਾਸ਼ਟਰੀ ਫਿਲਮ ਪੁਰਸਕਾਰ ਹਰ ਸਾਲ ਇਕ ਸੁਤੰਤਰ ਜਿਊਰੀ ਮੰਡਲ ਦੁਆਰਾ ਘੋਸ਼ਿਤ ਕੀਤੇ ਜਾਂਦੇ ਹਨ ਅਤੇ ਫਿਰ ਰਾਸ਼ਟਰਪਤੀ ਦੁਆਰਾ ਇਨ੍ਹਾਂ ਪੁਰਸਕਾਰਾਂ ਨੂੰ ਦਿੱਤਾ ਜਾਂਦਾ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਖੇਤਰੀ ਭਾਸ਼ਾ ਦੀਆਂ ਫਿਲਮਾਂ ਨੂੰ ਕਾਫੀ ਉਮੀਦ ਸੀ ਪਰ ਹੁਣ ਸਿਨੇ ਨਿਰਮਾਤਾਵਾਂ ਦਾ ਇੰਤਜ਼ਾਰ ਹੋਰ ਵੀ ਲੰਬਾ ਹੋ ਗਿਆ ਹੈ।

ਬੀਤੇ ਸਾਲ ਰਾਸ਼ਟਰੀ ਫਿਲਮ ਪੁਰਸਕਾਰ ਦੇ ਜਿਊਰੀ ਮੰਡਲ ਦੇ ਪ੍ਰਧਾਨ ਰਹੇ ਸ਼ੇਖਰ ਕਪੂਰ ਨੇ ਆਪਣੀ ਪ੍ਰਤੀਕਿਰਿਆ 'ਚ ਇਸ ਦੇਰੀ ਨੂੰ ਜਾਇਜ਼ ਦੱਸਦੇ ਹੋਏ ਕਿਹਾ ਕਿ ਲੋਕ ਸਭਾ ਚੋਣਾਂ ਦਾ ਇੰਤਜ਼ਾਰ ਕਰਨਾ ਠੀਕ ਹੀ ਹੈ। ਇਸ ਨਾਲ ਪੁਰਸਕਾਰਾਂ 'ਤੇ ਕਿਸੇ ਤਰ੍ਹਾਂ ਦੀ ਰਾਜਨੀਤੀ ਉਂਗਲੀ ਨਹੀਂ ਉਠੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News