ਪੰਜਾਬੀ ਮਾਡਲ ਨਵੀ ਭੰਗੂ ਨੂੰ ਚੇਤੇ ਆਏ ਪੁਰਾਣੇ ਦਿਨ, ਯਾਦ ਕਰਵਾਇਆ ''ਮਿਸ ਪੂਜਾ ਵਾਲਾ ਦੌਰ''

6/12/2020 2:30:41 PM

ਜਲੰਧਰ (ਬਿਊਰੋ) — ਪੰਜਾਬੀ ਮਾਡਲ ਅਤੇ ਟੀ. ਵੀ. ਅਦਾਕਾਰ ਨਵੀ ਭੰਗੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਨਵੀ ਭੰਗੂ ਨੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ ਅਤੇ ਨਾਲ ਹੀ ਲਿਖਿਆ ਹੈ, 'ਮਿਸ ਪੂਜਾ ਵਾਲਾ ਦੌਰ।'' ਦਰਸ਼ਕਾਂ ਵੱਲੋਂ ਵੀ ਇਹ ਵੀਡੀਓ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਉਨ੍ਹਾਂ ਦੇ ਇੱਕ ਗੀਤ ਦਾ ਹੈ, ਜਿਸ 'ਚ ਉਹ ਮਾਡਲਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਮਿਸ ਪੂਜਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਨਵੀ ਭੰਗੂ ਨੇ ਮਿਸ ਪੂਜਾ ਦੇ ਕਈ ਸੁਪਰ ਹਿੱਟ ਗੀਤਾਂ 'ਚ ਅਦਾਕਾਰੀ ਕੀਤੀ ਹੈ।

 
 
 
 
 
 
 
 
 
 
 
 
 
 

Miss Pooja vala Dour ਮਿਸ ਪੂਜਾ ਵਾਲਾ ਦੌਰ 😊

A post shared by Navi Bhangu (@navibhangu) on Jun 11, 2020 at 2:51am PDT

ਜੇ ਗੱਲ ਕਰੀਏ ਨਵੀ ਭੰਗੂ ਦੇ ਕੰਮ ਦੀ ਤਾਂ ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ 'ਚ ਨਾਂ ਬਨਾਉਣ ਲਈ ਬਹੁਤ ਸੰਘਰਸ਼ ਕੀਤਾ ਹੈ ਪਰ ਅਸਲ ਪਛਾਣ ਉਦੋਂ ਮਿਲੀ ਜਦੋਂ 2011 'ਚ ਮਾਸ਼ਾ ਅਲੀ ਦੇ ਗੀਤ 'ਖੰਜਰ' 'ਚ ਉਨ੍ਹਾਂ ਨੇ ਨੈਗਟਿਵ ਕਿਰਦਾਰ ਨਿਭਾਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਨਾਮੀ ਗਾਇਕਾਂ ਦੇ ਗੀਤਾਂ 'ਚ ਬਤੌਰ ਮਾਡਲ ਕੰਮ ਕੀਤਾ। ਲਗਭਗ ਉਨ੍ਹਾਂ ਨੇ 300 ਦੇ ਕਰੀਬ ਗੀਤਾਂ 'ਚ ਬਤੌਰ ਮਾਡਲ ਕੰਮ ਕੀਤਾ ਹੈ ਪਰ ਅਚਾਨਕ ਉਹ ਇੰਡਸਟਰੀ 'ਚੋਂ ਗਾਇਬ ਹੋ ਗਏ ਸਨ। ਉਨ੍ਹਾਂ ਨੇ ਮੁੰਬਈ ਵੱਲ ਰੁਖ ਕਰ ਲਿਆ ਸੀ। ਉਹ ਟੀ. ਵੀ. ਦੇ ਕਈ ਮਸ਼ਹੂਰ ਸੀਰੀਅਲਾਂ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੁੰ ਬੱਬੂ ਮਾਨ ਦੀ ਫ਼ਿਲਮ 'ਹਸ਼ਰ' 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News