ਸਿੱਧੂ ਤੋਂ ਬਾਅਦ ਹੁਣ ਕਪਿਲ ਖਿਲਾਫ ਅਸ਼ੋਕ ਪੰਡਿਤ ਨੇ ਕੀਤੀ ਅਜਿਹੀ ਮੰਗ

2/20/2019 4:55:07 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਦੋਵੇਂ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੀ ਬੈਠੇ ਹਨ। ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਬਿਆਨ 'ਚ ਕਿਹਾ ਸੀ, ''ਕੁਝ ਲੋਕਾਂ ਲਈ ਕੀ ਤੁਸੀਂ ਪੂਰੇ ਦੇਸ਼ ਨੂੰ ਜਿੰਮੇਦਾਰ ਠਹਿਰਾ ਸਕਦੇ ਹੋ ਜਾਂ ਕੀ ਤੁਸੀਂ ਕਿਸੇ ਵਿਅਕਤੀ ਨੂੰ ਜਿੰਮੇਦਾਰ ਠਹਿਰਾ ਸਕਦੇ ਹੋ?'' ਇਸ ਤੋਂ ਬਾਅਦ ਸਿੱਧੂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸੁਣਨਾ ਪੈ ਰਿਹਾ ਹੈ। 
ਨਵਜੋਤ ਸਿੰਘ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਤੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਹੁਣ ਤੱਕ ਸ਼ੋਅ ਦੇ ਪ੍ਰੋਡਿਊਸਰ ਨੇ ਕੁਝ ਨਹੀਂ ਕਿਹਾ ਹੈ ਪਰ ਹੁਣ ਫਿਲਮ 'ਦਿ ਐਕਸੀਡੇਂਟਲ ਪ੍ਰਾਈਮ ਮਿਨਿਸਟਰ' ਦੇ ਪ੍ਰੋਡਿਊਸਰ ਅਸ਼ੋਕ ਪੰਡਿਤ ਨੇ ਇਸ ਖਿਲਾਫ ਆਵਾਜ਼ ਚੁੱਕੀ ਹੈ। ਉਨ੍ਹਾਂ ਨੇ ਟਵੀਟ ਕੀਤਾ ਹੈ, ਜਿਸ ਉਨ੍ਹਾਂ ਨੇ ਲਿਖਿਆ, ''ਨਵਜੋਤ ਸਿੱਧੂ ਨਾਲ ਕਪਿਲ ਸ਼ਰਮਾ ਖਿਲਾਫ ਵੀ ਐਕਸ਼ਨ ਲਿਆ ਜਾਵੇ।''
 

ਦੱਸਣਯੋਗ ਹੈ ਕਿ ਹਾਲ ਹੀ 'ਚ ਕਪਿਲ ਸ਼ਰਮਾ ਨੇ ਸਿੱਧੂ ਨੂੰ ਸ਼ੋਅ 'ਚ ਕੱਢੇ ਜਾਣ 'ਤੇ ਕਿਹਾ, ''ਹਾਲੇ ਨਵਜੋਤ ਸਿੰਘ ਸਿੱਧੂ ਦੇ ਕੁਝ ਹੋਰ ਕਮਿਟਮੈਂਟਸ ਹਨ। ਇਸ ਲਈ ਸਾਡੇ ਨਾਲ ਅਰਚਨਾ ਪੂਰਨ ਸਿੰਘ ਸ਼ੂਟ ਕਰ ਰਹੀ ਹੈ। ਮੌਜੂਦਾ ਸਮੇਂ 'ਚ ਸਿੱਧੂ ਸਾਡੇ ਨਾਲ ਨਹੀਂ ਹੈ। ਹਾਲਾਂਕਿ ਇਹ ਬਹੁਚ ਛੋਟੀਆਂ ਚੀਜ਼ਾਂ ਹਨ। ਮੇਰਾ ਮੰਨਣਾ ਇਹ ਹੈ ਕਿ ਕਿਸੇ ਨੂੰ ਬੈਨ ਕਰਨ, ਨਵਜੋਤ ਸਿੰਘ ਸਿੱਧੂ ਨੂੰ ਸ਼ੋਅ ਤੋਂ ਬਾਹਰ ਕਰਨ ਇਨ੍ਹਾਂ ਗੱਲਾਂ ਦਾ ਹੱਲ ਨਹੀਂ ਹੈ। ਇਸ ਦਾ ਸਥਾਈ ਹੱਲ ਮਿਲ ਕੇ ਕੱਢਣਾ ਪਵੇਗਾ।'' ਦੱਸ ਦੇਈਏ ਕਪਿਲ ਸ਼ਰਮਾ ਦੇ ਸ਼ੋਅ 'ਚ ਹੁਣ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨਜ਼ਰ ਆ ਰਹੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News