ਇਸ ਅਦਾਕਾਰਾ ਨੇ ਸਲਮਾਨ ਨਾਲ ਦਿੱਤੀ ਸੀ ਸੁਪਰਹਿੱਟ ਫਿਲਮ, ਫਲੌਪ ਹੋਣ ਤੋਂ ਬਾਅਦ ਛੱਡੀ ਇੰਡਸਟਰੀ

12/2/2019 9:32:44 AM

ਮੁੰਬਈ(ਬਿਊਰੋ)- ਸਲਮਾਨ ਖਾਨ ਨਾਲ ਫਿਲਮ ‘ਸਨਮ ਬੇਵਫਾ’ ‘ਚ ਕੰਮ ਕਰਨ ਵਾਲੀ ਐਕਟਰੈੱਸ ਚਾਂਦਨੀ ਨੂੰ ਕੋਈ ਵੀ ਭੁੱਲਿਆ ਨਹੀਂ ਹੋਵੇਗਾ। ਉਹ ਹੀ ਚਾਂਦਨੀ ਜਿਸ ਨੇ ਸਾਲ 1991 ‘ਚ ਸਲਮਾਨ ਖਾਨ ਦਾ ਦਿਲ ਵੀ ਚੋਰੀ ਕਰ ਲਿਆ ਸੀ। ਚਾਂਦਨੀ ਦੀ ਇਹ ਪਹਿਲੀ ਫਿਲਮ ਸੀ ਅਤੇ ਕਾਫੀ ਹਿੱਟ ਸਾਬਿਤ ਹੋਈ ਸੀ ਪਰ ਇਸ ਤੋਂ ਬਾਅਦ ਹਿੱਟ ਫਿਲਮਾਂ ਦਾ ਸਵਾਦ ਉਹ ਆਪਣੇ ਕਰੀਅਰ ‘ਚ ਫਿਰ ਕਦੇ ਨਾ ਲੈ ਪਾਈ ਕਿਉਂਕਿ ਇਸ ਤੋਂ ਬਾਅਦ ਉਸ ਦੀਆਂ ਜਿੰਨ੍ਹੀਆਂ ਵੀ ਫਿਲਮਾਂ ਆਈਆਂ ਲੱਗਭਗ ਸਾਰੀਆਂ ਹੀ ਫਲੌਪ ਸਾਬਿਤ ਹੋਈਆਂ।
PunjabKesari
ਚਾਂਦਨੀ ਖੁੱਦ ਨੂੰ ਬਾਲੀਵੁੱਡ ‘ਚ ਸਥਾਪਤ ਨਹੀਂ ਕਰ ਪਾਈ। ਇਸ ਕਾਰਨ ਚਾਂਦਨੀ ਨੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ। ਚਾਂਦਨੀ ਨੂੰ ਆਖਰੀ ਵਾਰ ਪਰਦੇ ‘ਤੇ 1996 ‘ਚ ਦੇਖਿਆ ਗਿਆ ਸੀ। ‘ਸਨਮ ਬੇਵਫ਼ਾ’ ਸਹਿਤ ਚਾਂਦਨੀ ਨੇ 1991 ਤੋਂ 1996 ਤੱਕ ਕੁੱਲ 10 ਫ਼ਿਲਮਾਂ ‘ਚ ਕੰਮ ਕੀਤਾ। ਚਾਂਦਨੀ ਇਸ ਅਦਾਕਾਰਾ ਦਾ ਅਸਲੀ ਨਾਮ ਨਹੀਂ ਸੀ। ਫਿਲਮਾਂ ‘ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਮ ਚਾਂਦਨੀ ਰੱਖਿਆ । ਪਹਿਲਾਂ ਉਹ ਨਵੋਦਿਤਾ ਸ਼ਰਮਾ ਦੇ ਨਾਮ ਤੋਂ ਜਾਣੀ ਜਾਂਦੀ ਸੀ। ਪਹਿਲੀ ਹੀ ਫਿਲਮ ਤੋਂ ਸਕ੍ਰੀਨ ‘ਤੇ ਛਾਅ ਜਾਣ ਵਾਲੀ ਚਾਂਦਨੀ ਅੱਜ ਬਾਲੀਵੁੱਡ ‘ਚ ਗੁੰਮਨਾਮ ਨਾਮ ਬਣ ਕੇ ਰਹਿ ਗਈ ਹੈ।
PunjabKesari
ਜੇਕਰ ਅੱਜ ਦੀ ਗੱਲ ਕਰੀਏ ਤਾਂ ਹੁਣ ਚਾਂਦਨੀ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰ ਰਹੀ ਹੈ। ਚਾਂਦਨੀ ਆਰਲੇਂਡੋ ‘ਚ ਇਕ ਡਾਂਸ ਇੰਸਟੀਟਿਊਟ ਚਲਾਉਂਦੀ ਹੈ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਕਈ ਡਾਂਸ ਸ਼ੋਅਜ਼ ਵੀ ਕਰਵਾ ਚੁੱਕੀ ਹੈ।
PunjabKesari
ਆਰਲੇਂਡੋ ‘ਚ ਚਾਂਦਨੀ ਆਪਣੇ ਪਤੀ ਸ਼ਤੀਸ਼ ਸ਼ਰਮਾ ਨਾਲ ਰਹਿੰਦੀ ਹੈ। ਫਿਲਮਾਂ ‘ਚ ਗੱਲ ਨਾ ਬਣਦੀ ਦੇਖ ਉਹਨਾਂ 1994 ‘ਚ ਸ਼ਤੀਸ਼ ਸ਼ਰਮਾ ਨਾਲ ਵਿਆਹ ਕਰਵਾ ਲਿਆ ਸੀ। ਉਹਨਾਂ ਦੀਆਂ ਦੋ ਧੀਆਂ ਹਨ। ਚਾਂਦਨੀ ਨੇ ਆਪਣੀ ਫਿਲਮੀ ਕਰੀਅਰ ‘ਚ ਰਿਸ਼ੀ ਕਪੂਰ, ਅਨਿਲ ਕਪੂਰ,ਅਕਸ਼ੇ ਕੁਮਾਰ,ਅਤੇ ਅਨੁਪਮ ਖੇਰ ਵਰਗੇ ਸਿਤਾਰਿਆਂ ਨਾਲ ਕੰਮ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News