ਪ੍ਰਿਯੰਕਾ ਦੀ ਹਮਸ਼ਕਲ ਹੋਣ ''ਤੇ ਨਵਪ੍ਰੀਤ ਬੰਗਾ ਨੂੰ ਸਤਾਉਣ ਲੱਗਾ ਇਕ ਅਜੀਬ ਡਰ

12/4/2018 11:18:26 AM

ਮੁੰਬਈ (ਬਿਊਰੋ) : ਫਿਟਨੈੱਸ ਬਲਾਗਰ ਨਵਪ੍ਰੀਤ ਬੰਗਾ ਦੀ ਲੁੱਕ ਕਾਫੀ ਹੱਦ ਤੱਕ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਵਰਗੀ ਲੱਗਦੀ ਹੈ। ਉਸ ਨੂੰ 'ਦੇਸੀ ਗਰਲ' ਦੀ ਹਮਸ਼ਕਲ ਵਜੋਂ ਵੀ ਜਾਣਿਆ ਜਾਂਦਾ ਹੈ। ਨਵਪ੍ਰੀਤ ਬੰਗਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ।

PunjabKesari

ਹਮੇਸ਼ਾ ਹੀ ਉਹ ਆਪਣੀਆਂ ਖੂਬਸੂਰਤ ਤੇ ਹੌਟ ਇੰਸਟਾ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਕਈ ਤਸਵੀਰਾਂ ਨੂੰ ਦੇਖ ਲੱਗਦਾ ਹੈ ਕਿ ਉਹ ਪ੍ਰਿਅੰਕਾ ਦੀਆਂ ਹੀ ਤਸਵੀਰਾਂ ਹਨ।

PunjabKesari

ਨਵਪ੍ਰੀਤ ਨੂੰ ਹਮੇਸ਼ਾ ਡਰ ਰਹਿੰਦਾ ਹੈ ਕਿ ਕਿਤੇ ਇਸ ਵਜ੍ਹਾ ਕਰਕੇ ਉਹ ਆਪਣੀ ਯੂਟਿਊਬ ਸਟਾਰ ਦੀ ਹਸਤੀ ਨਾ ਗਵਾ ਲਵੇ।

PunjabKesari

ਇੰਸਟਾਗ੍ਰਾਮ 'ਤੇ ਨਵਪ੍ਰੀਤ ਦਾ ਅਕਾਊਂਟ ਵੈਰੀਫਾਈਡ ਹੈ। ਉਸ ਨੂੰ ਲਗਪਗ 28 ਹਜ਼ਾਰ ਲੋਕ ਫਾਲੋ ਕਰਦੇ ਹਨ।

PunjabKesari
ਦੱਸ ਦੇਈਏ ਕਿ ਫਿਟਨੈੱਸ ਟਿਪਸ ਦੇ ਨਾਲ-ਨਾਲ ਉਹ ਅਕਸਰ ਫਿਟਨੈੱਸ ਵੀਡੀਓ ਵੀ ਪੋਸਟ ਕਰਦੀ ਰਹਿੰਦੀ ਹੈ। ਦੇਖਣ 'ਚ ਨਵਪ੍ਰੀਤ ਬੰਗਾ ਕਾਫੀ ਸਟਾਈਲਿਸ਼ ਤੇ ਹੌਟ ਨਜ਼ਰ ਆਉਂਦੀ ਹੈ।

PunjabKesari

ਇੰਸਟਾਗ੍ਰਾਮ 'ਤੇ ਉਹ ਇੰਡੀਅਨ ਲੁੱਕਸ ਦੇ ਨਾਲ-ਨਾਲ ਪੰਜਾਬੀ ਤੇ ਵੈਸਟਰਨ ਲੁੱਕ 'ਚ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਉਂਝ ਤਾਂ ਨਵਪ੍ਰੀਤ ਚੰਡੀਗੜ੍ਹ ਦੀ ਰਹਿਣ ਵਾਲੀ ਹੈ ਪਰ ਗ੍ਰੇਡ 4 'ਚ ਆਉਂਦਿਆਂ ਹੀ ਉਹ ਕੈਨੇਡਾ ਚਲੀ ਗਈ ਸੀ।

PunjabKesari

ਨਵਪ੍ਰੀਤ ਨੂੰ ਪੰਜਾਬੀ ਫਿਲਮਾਂ 'ਚ ਕੰਮ ਕਰਨ ਦਾ ਆਫਰ ਮਿਲ ਚੁੱਕਿਆ ਹੈ। ਉਸ ਨੇ ਕੁਝ ਪੰਜਾਬੀ ਵੀਡੀਓ 'ਚ ਵੀ ਕੰਮ ਕੀਤਾ ਹੈ।

PunjabKesari

ਨਵਪ੍ਰੀਤ ਨੂੰ 'ਬਿੱਗ ਬੌਸ 11' 'ਚ ਬਤੌਰ ਕੰਟੈਸਟੈਂਟ ਬਣਨ ਦਾ ਵੀ ਆਫਰ ਆਇਆ ਸੀ ਪਰ ਉਸ ਨੇ ਇਹ ਆਫਰ ਠੁਕਰਾ ਦਿੱਤਾ ਸੀ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News