'ਉੜੀ' ਦੇ ਐਕਟਰ ਦਾ ਦਿਹਾਂਤ, ਬਾਲੀਵੁੱਡ ਜਗਤ 'ਚ ਛਾਈ ਸੋਗ ਦੀ ਲਹਿਰ

4/10/2019 9:53:42 AM

ਮੁੰਬਈ (ਬਿਊਰੋ) — ਹਾਲ ਹੀ 'ਚ ਰਿਲੀਜ਼ ਹੋਈ ਵਿੱਕੀ ਕੌਸ਼ਲ ਦੀ ਫਿਲਮ 'ਉੜੀ : ਦਿ ਸਰਜੀਕਲ ਸਟ੍ਰਾਈਕ' 'ਚ ਗ੍ਰਹਿ ਮੰਤਰੀ ਦੀ ਭੂਮਿਕਾ ਨਿਭਾ ਚੁੱਕੇ ਅਦਾਕਾਰ ਨਵਤੇਜ ਹੁੰਦਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। ਫਿਲਹਾਲ ਉਸ ਦੀ ਮੌਤ ਦਾ ਅਸਲ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਸਿਨੇ ਐਂਡ ਟੀ. ਵੀ. ਆਰਟਿਸਟ ਐਸੋਸੀਏਸ਼ਨ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

ਨਵਤੇਜ ਹੁੰਦਲ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ। ਉਨ੍ਹਾਂ ਦੀ ਇਕ ਬੇਟੀ ਅਵੰਤਿਕਾ ਪਾਪੂਲਰ ਟੀ. ਵੀ. ਸ਼ੋਅ 'ਯੇ ਹੈ ਮੁਹੱਬਤ' 'ਚ ਅਹਿਮ ਰੋਲ ਨਿਭਾ ਰਹੀ ਹੈ। ਨਵਤੇਜ ਹੁੰਦਲ ਦੇ ਦਿਹਾਂਤ ਨਾਲ ਪੂਰੇ ਬਾਲੀਵੁੱਡ ਜਗਤ 'ਚ ਸ਼ੌਕ ਦੀ ਲਹਿਰ ਛਾਈ ਹੋਈ ਹੈ।

ਦੱਸ ਦਈਏ ਕਿ ਨਵਤੇਜ ਹੁੰਦਲ ਨੇ ਸੰਜੇ ਦੱਤ ਦੀ ਫਿਲਮ 'ਖਲਨਾਇਕ', 'ਤੇਰੇ ਮੇਰੇ ਸਪਨੇ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News