PIC VIRAL: ਬਿੱਗ ਬੀ ਦੀ ਦੋਹਤੀ ਨੇ ਮੀਡੀਆ ਤੋਂ ਮੁੜ ਲੁਕਾਇਆ ਮੂੰਹ
1/9/2018 5:43:40 PM
ਮੁੰਬਈ(ਬਿਊਰੋ)— ਬਿੱਗ ਬੀ ਦੀ ਦੋਹਤੀ ਨਵਿਆ ਨਵੇਲੀ 20 ਸਾਲ ਦੀ ਹੋ ਗਈ ਹੈ। ਨਵਿਆ ਬਹੁਤ ਚਰਚਾ 'ਚ ਰਹਿੰਦੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਹਨ। ਪਿਛਲੇ ਦਿਨੀਂ ਖਬਰ ਆਈ ਸੀ ਕਿ ਨਵਿਆ ਬਾਲੀਵੁੱਡ 'ਚ ਆ ਸਕਦੀ ਹੈ ਤੇ ਕਰਨ ਜੌਹਰ ਉਨ੍ਹਾਂ ਨੂੰ ਆਪਣੀ ਫਿਲਮ ਰਾਹੀਂ ਬਾਲੀਵੁੱਡ 'ਚ ਲਾਂਚ ਕਰਨਾ ਚਾਹੁੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਨਵਿਆ 'ਤੇ ਅਕਸਰ ਮੀਡੀਆ ਦੀਆਂ ਨਜ਼ਰਾਂ ਪੈਂਦੀਆਂ ਰਹਿੰਦੀਆਂ ਹਨ ਪਰ ਇਸ ਵਾਰ ਫਿਰ ਨਵਿਆ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆਈ।
ਨਵਿਆ ਨੇ ਸੋਸ਼ਲ ਮੀਡੀਆ 'ਤੇ ਖੁਦ ਆਪਣੀ ਇਹ ਤਸਵੀਰ ਪੋਸਟ ਕੀਤੀ ਹੈ ਤੇ ਲਿਖਿਆ ਹੈ ਕਿ ਪਾਪਾਰਾਜ਼ੀ (ਮੀਡੀਆ ਫੋਟੋਗਰਾਫਰਜ਼) ਨੂੰ ਅਵਾਇਡ ਕਰਨਾ ਕੀ ਸੌਖਾ ਹੈ? ਕੁਝ ਦਿਨਾਂ ਪਹਿਲਾਂ ਨਵਿਆ ਨੂੰ ਜਾਵੇਦ ਜਾਫਰੀ ਦੇ ਬੇਟੇ ਨਾਲ ਲੇਟ ਨਾਈਟ ਪਾਰਟੀ 'ਚ ਦੇਖਿਆ ਗਿਆ ਸੀ। ਨਵਿਆ ਉਨ੍ਹਾਂ ਨਾਲ ਡਿਨਰ ਕਰ ਕੇ ਨਿਕਲ ਰਹੀ ਸੀ ਪਰ ਜਿਵੇਂ ਹੀ ਦੋਹਾਂ ਨੇ ਮੀਡੀਆ ਨੂੰ ਦੇਖਿਆ ਤਾਂ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਨ ਲੱਗ ਪਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ