ਆਕਾਸ਼ ਅੰਬਾਨੀ ਦੀ ਮੰਗਣੀ ''ਚ ਬਿੱਗ ਬੀ ਦੀ ਦੋਹਤੀ ਦੀ ਹੁੰਦੀ ਰਹੀ ਚਰਚਾ, ਸਾੜ੍ਹੀ ''ਚ ਢਾਹ ਰਹੀ ਸੀ ਕਹਿਰ

7/2/2018 5:18:12 PM

ਮੁੰਬਈ (ਬਿਊਰੋ)— ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਨੇ ਬੀਤੇ ਸ਼ਨੀਵਾਰ ਸ਼ਾਮ ਸ਼ਲੋਕਾ ਮਹਿਤਾ ਨਾਲ ਮੰਗਣੀ ਕੀਤੀ। ਦੇਸ਼ ਦੀ ਸਭ ਤੋਂ ਵੱਡੀ ਮੰਗਣੀ 'ਚ ਬਾਲੀਵੁੱਡ ਸਟਾਰਜ਼ ਤੋਂ ਇਲਾਵਾ ਬਿਜਨੈੱਸ ਟਾਇਕੂਨ ਅਤੇ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ।

PunjabKesari

ਅੰਬਾਨੀ ਦੀ ਪਾਰਟੀ 'ਚ ਸਭ ਤੋਂ ਜ਼ਿਆਦਾ ਸੁਰਖੀਆਂ ਅਮਿਤਾਭ ਬੱਚਨ ਦੀ ਦੋਹਤੀ ਭਾਵ ਨਵਿਆ ਨਵੇਲੀ ਨੇ ਬਟੋਰੀਆਂ।

PunjabKesari

ਨਵਿਆ ਨੂੰ ਤੁਸੀਂ ਸ਼ਾਰਟ ਡਰੈੱਸ ਅਤੇ ਬਿਕਨੀ 'ਚ ਤਾਂ ਕਈ ਵਾਰ ਦੇਖਿਆ ਹੋਵੇਗਾ ਪਰ ਇਸ ਵਾਰ ਉਹ ਸਾੜ੍ਹੀ 'ਚ ਕਹਿਰ ਢਾਹੁੰਦੀ ਦਿਖੀ।

PunjabKesari

ਇਸ ਮੌਕੇ ਨਵਿਆ ਨੇ ਗ੍ਰੀਨ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ। ਪਾਰਟੀ ਦੌਰਾਨ ਨਵਿਆ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਸ ਦੌਰਾਨ ਨਵਿਆ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਉਨ੍ਹਾਂ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੋ ਰਹੀਆਂ ਸਨ।

PunjabKesari

ਜ਼ਿਕਰਯੋਗ ਹੈ ਕਿ ਪਾਰਟੀ ਅੰਬਾਨੀ ਪਰਿਵਾਰ ਦੇ ਮੁੰਬਈ ਘਰ ਐਂਟੀਲੀਆ 'ਚ ਰੱਖੀ ਗਈ ਸੀ।

PunjabKesari

ਆਪਣੀ ਮੰਗਣੀ 'ਤੇ ਸ਼ਲੋਕਾ ਮਹਿਤਾ ਨੇ ਅਬੁ ਜਾਨੀ ਦਾ ਡਿਜ਼ਾਈਨ ਕੀਤਾ ਹੋਇਆ ਆਫ ਵ੍ਹਾਈਟ ਕਲਰ ਦਾ ਲਹਿੰਗਾ ਪਾਇਆ ਸੀ।

PunjabKesari

ਉੱਥੇ ਅੰਬਾਨੀ ਮਰੂਨ ਕਲਰ ਦੀ ਸ਼ੇਰਵਾਨੀ 'ਚ ਨਜ਼ਰ ਆਏ। ਈਸ਼ਾ ਅੰਬਾਨੀ ਅਤੇ ਨੀਤਾ ਅੰਬਾਨੀ ਵੀ ਵ੍ਹਾਈਟ ਕਲਰ ਦੀ ਡਰੈੱਸ 'ਚ ਦਿਖੀਆਂ।

PunjabKesari

ਬਾਲੀਵੁੱਡ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ, ਸ਼ਾਹਰੁਖ ਖਾਨ, ਟਾਈਗਰ ਸ਼ਰਾਫ, ਰਣਬੀਰ ਕਪੂਰ, ਆਲੀਆ ਭੱਟ, ਅਰਜੁਨ ਕਪੂਰ, ਮਾਧੁਰੀ ਦੀਕਸ਼ਿਤ, ਸਚਿਨ ਤੇਂਦੁਲਕਰ, ਸ਼ਾਹਿਦ ਕਪੂਰ, ਸ਼ਰਧਾ ਕਪੂਰ, ਪਰਿਣੀਤੀ ਚੋਪੜਾ ਅਤੇ ਨਵਿਆ ਨਵੇਲੀ ਵਰਗੇ ਵੱਡੇ ਸਟਾਰ ਪਹੁੰਚੇ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News