ਮੀਜਾਨ ਜਾਫਰੀ ਦੇ ਚੱਕਰ 'ਚ ਪਈ ਨਵਿਆ ਨਵੇਲੀ, ਇੰਸਟਾਗ੍ਰਾਮ 'ਤੇ ਕੀਤਾ ਇਜ਼ਹਾਰ

5/10/2018 5:28:05 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਅਤੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਦੇ ਲਿੰਕਅੱਪਸ ਦੀਆਂ ਖਬਰਾਂ ਲਗਾਤਾਰ ਕਈ ਸਮੇਂ ਤੱਕ ਸੁਣਨ ਨੂੰ ਮਿਲਦੀਆਂ ਰਹੀਆਂ ਸਨ।

PunjabKesari,ਮੀਮੀਜਾਨ ਜਾਫਰੀ ਫੋਟੋ, ਨਵਿਆ ਨਵੇਲੀ ਫੋਟੋ, mizaan jaffrey photo, navya naveli  photo

   ਮੀਜਾਨ ਜਾਫਰੀ ਨਾਲ ਆਈ ਨਜ਼ਰ 

ਇਸ ਤੋਂ ਬਾਅਦ ਨਵਿਆ ਦੀ ਹੈਰੀ ਗਿਲਿਸ ਨੂੰ ਡੇਟ ਕਰਨ ਦੀ ਖਬਰਾਂ ਸਾਹਮਣੇ ਆਈ ਅਤੇ ਹੁਣ ਖਬਰ ਹੈ ਕਿ ਇਕ ਹੋਰ ਸਟਾਰ ਕਿੱਡ ਨਾਲ ਨਵਿਆ ਦੀ ਨੇੜਤਾ ਕਾਫੀ ਵੱਧ ਗਈ ਹੈ।

PunjabKesari,ਮੀਜਾਨ ਜਾਫਰੀ ਫੋਟੋ, ਨਵਿਆ ਨਵੇਲੀ ਫੋਟੋ, mizaan jaffrey photo, navya naveli  photo

ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕਰਦੇ ਸਮੇਂ ਨਵਿਆ ਨੇ ਲਿਖਿਆ, ''#relationshipgoals 😘''. ਨਵਿਆ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਟਾਰ ਕਿੱਡ (ਮਿਸਟਰੀ ਬੁਆਏ) ਵੀ ਉਨ੍ਹਾਂ ਨਾਲ ਹੈ। ਦੋਹਾਂ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਕ ਵਾਰ ਫਿਰ ਨਵਿਆ ਦੇ ਅਫੇਅਰ ਦੀ ਚਰਚਾ ਜ਼ੋਰਾਂ-ਸ਼ੋਰਾਂ 'ਤੇ ਹੈ।

PunjabKesari,ਮੀਜਾਨ ਜਾਫਰੀ ਫੋਟੋ, ਨਵਿਆ ਨਵੇਲੀ ਫੋਟੋ, mizaan jaffrey photo, navya naveli  photo

ਤਸਵੀਰ 'ਚ ਦੋਹਾਂ ਵਿਚਕਾਰ ਚੰਗੀ ਬਾਂਡਿੰਗ ਲੱਗ ਰਹੀ ਹੈ। ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਲੜਕਾ ਕੌਣ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਟਾਰ ਕਿੱਡ ਕਾਮੇਡੀਅਨ, ਐਕਟਰ ਅਤੇ ਹੋਸਟ ਜਾਵੇਦ ਜਾਫਰੀ ਦੇ ਬੇਟੇ ਮੀਜਾਨ ਜਾਫਰੀ ਹਨ। ਵਾਇਰਲ ਹੋ ਰਹੀ ਇਸ ਤਸਵੀਰ 'ਚ ਦੋਵੇਂ ਕਾਫੀ ਕੋਜ਼ੀ ਪੋਜ਼ ਦਿੰਦੀ ਹੋਈ ਸਹਿਜ ਦਿਖ ਰਹੇ ਹਨ।

PunjabKesari,ਮੀਜਾਨ ਜਾਫਰੀ ਫੋਟੋ, ਨਵਿਆ ਨਵੇਲੀ ਫੋਟੋ, mizaan jaffrey photo, navya naveli  photo

ਕਾਫੀ ਕਰੀਬ ਬੈਠੇ ਦੋਹਾਂ ਨੇ ਇਕੋਂ ਜਿਹੇ ਕੱਪੜੇ ਪਾਏ ਹੋਏ ਹਨ, ਜਿਸ ਨੂੰ ਲੈ ਕੇ ਦੋਹਾਂ ਦੀ ਡੈਟਿੰਗ ਦੀਆਂ ਖਬਰਾਂ ਫੈਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਨੂੰ ਇੱਕਠੇ ਦੇਖਿਆ ਗਿਆ ਹੋਵੇ। ਦੋਹਾਂ ਨੂੰ ਅਕਸਰ ਇਕੱਠੇ ਪਾਰਟੀ ਕਰਦੇ ਹੋਏ ਸਪਾਟ ਕੀਤਾ ਗਿਆ ਹੈ।

PunjabKesari,ਮੀਜਾਨ ਜਾਫਰੀ ਫੋਟੋ, ਨਵਿਆ ਨਵੇਲੀ ਫੋਟੋ, mizaan jaffrey photo, navya naveli  photo

ਇੱਥੇ ਇਹ ਵੀ ਦੱਸਣਯੋਗ ਹੈ ਕਿ ਮੀਜਾਨ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਨਗੇ।

PunjabKesari,ਨਵਿਆ ਨਵੇਲੀ ਫੋਟੋ, navya naveli  photo



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News