ਰੋਮਾਂਟਿਕ ਕਾਮੇਡੀ ਫਿਲਮ 'ਨਵਾਬਜ਼ਾਦੇ' ਦਾ ਟਰੇਲਰ ਰਿਲੀਜ਼

7/14/2018 3:07:54 PM

ਮੁੰਬਈ (ਬਿਊਰੋ)— ਰੋਮਾਂਟਿਕ ਕਾਮੇਡੀ ਫਿਲਮ 'ਨਵਾਬਜ਼ਾਦੇ' ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਫਿਲਮ ਦੀ ਕਾਮੇਡੀ ਲੋਕਾਂ ਨੂੰ ਕਾਫੀ ਹਸਾਉਣ ਵਾਲੀ ਹੈ। ਇਸ ਫਿਲਮ ਵਿਚ ਡਾਂਸ ਰਿਐਲਿਟੀ ਸ਼ੋਅ ਦੇ ਰਾਘਵ ਜੁਆਲ, ਪੁਨੀਤ ਪਾਠਕ ਅਤੇ ਧਰਮੇਸ਼ ਯੇਲਾਂਡੇ ਲੀਡ ਰੋਲ 'ਚ ਨਜ਼ਰ ਆਉਣਗੇ।
'ਨਵਾਬਜ਼ਾਦੇ' ਦਾ ਟਰੇਲਰ ਹੋਇਆ ਰਿਲੀਜ਼


ਰਾਘਵ ਜੁਆਲ, ਪੁਨੀਤ ਪਾਠਕ ਅਤੇ ਧਰਮੇਸ਼ ਯੇਲਾਂਡੇ ਬਹੁਤ ਜਲਦ ਰੋਮਾਂਟਿਕ ਕਾਮੇਡੀ ਫਿਲਮ 'ਨਵਾਬਜ਼ਾਦੇ' ਵਿਚ ਸਾਰਿਆਂ ਨੂੰ ਹਸਾਉਂਦੇ ਹੋਏ ਨਜ਼ਰ ਆਉਣਗੇ। ਇਸ ਫਿਲਮ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਦਰਸ਼ਕ ਕਾਫ਼ੀ ਪਸੰਦ ਕਰ ਰਹੇ ਹਨ। ਫਿਲਮ ਦੇ ਟਰੇਲਰ ਵਿਚ ਤਿੰਨੋਂ ਲੀਡ ਕਲਾਕਾਰ ਪੱਕੇ ਦੋਸਤ ਦਿਖਾਈ ਦੇ ਰਹੇ ਹਨ ਜੋ ਇਕ ਹੀ ਲੜਕੀ ਨਾਲ ਪਿਆਰ ਕਰਦੇ ਹਨ ਪਰ ਫਿਲਮ ਵਿਚ ਇਕ ਅਜਿਹਾ ਵੀ ਸਮਾਂ ਆਉਂਦਾ ਹੈ ਜਿੱਥੇ ਇਹ ਤਿੰਨੇਂ ਕਲਾਕਾਰ ਮੁਸ਼ਕਲ ਵਿਚ ਫੱਸ ਜਾਂਦੇ ਹਨ ਅਤੇ ਉਸ ਤੋਂ ਬਾਅਦ ਅਜਿਹੀ ਸਥਿਤੀ ਬਣਦੀ ਹੈ ਜੋ ਤੁਹਾਨੂੰ ਹੱਸਣ 'ਤੇ ਮਜਬੂਰ ਕਰ ਦੇਵੇਗੀ। 
27 ਜੁਲਾਈ ਨੂੰ ਹੋਵੇਗੀ ਫਿਲਮ ਰਿਲੀਜ਼
Image result for Nawabzaade
ਇਸ ਫਿਲਮ ਨਾਲ ਬਤੋਰ ਡਾਇਰੈਕਟਰ ਜਏਸ਼ ਪ੍ਰਧਾਨ ਆਪਣਾ ਡੈਬਿਊ ਕਰਨ ਜਾ ਰਹੇ ਹਨ। ਰੈਮੋ ਡੀਸੂਜ਼ਾ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 27 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਜਿਸ ਦੀ ਟੱਕਰ ਸੰਜੈ ਦੱਤ ਦੀ ਵੱਡੀ ਫਿਲਮ 'ਸਾਹੇਬ', 'ਬੀਵੀ ਅੌਰ ਗੈਂਗਸਟਰ' ਨਾਲ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News