ਮਸ਼ਹੂਰ ਐਕਟਰ ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸ਼ਾਇਮਾ ਤਾਮਸ਼ੀ ਦਾ ਹੋਇਆ ਦਿਹਾਂਤ

12/8/2019 2:09:38 PM

ਮੁੰਬਈ(ਬਿਊਰੋ)- ਨਵਾਜ਼ੂਦੀਨ ਸਿੱਦੀਕੀ ਦੀ ਭੈਣ ਸ਼ਾਇਮਾ ਤਾਮਸ਼ੀ ਦਾ ਬੀਤੇ ਸ਼ੁੱਕਰਵਾਰ ਦਿਹਾਂਤ ਹੋ ਗਿਆ ਸੀ। ਦਰਅਸਲ, ਉਹ ਪਿਛਲੇ ਅੱਠ ਸਾਲਾਂ ਤੋਂ ਕੈਂਸਰ ਨਾਲ ਜੰਗ ਲੜ ਰਹੀ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪੂਣੇ ਵਿਚ ਅੰਤਿਮ ਸਾਹ ਲਿਆ। ਰਿਪੋਰਟ ਮੁਤਾਬਕ ਨਵਾਜ਼ੂਦੀਨ ਸਿੱਦੀਕੀ ਇਕ ਸ਼ੂਟ ਲਈ ਅਮਰੀਕਾ ਵਿਚ ਹਨ। ਇਹ ਜਾਣਕਾਰੀ ਉਨ੍ਹਾਂ ਦੇ ਛੋਟੇ ਭਰਾ ਅਯਾਜ਼ੂਦੀਨ ਨੇ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਨਵਾਜ਼ ਭਰਾ ਅਮਰੀਕਾ ਵਿਚ ਭਰਾ ਫੈਜ਼ੂਦੀਨ ਨਾਲ ਹਨ।


ਦੱਸ ਦੇਈਏ ਕਿ ਨਵਾਜ਼ੂਦੀਨ ਦੀ ਭੈਣ ਸ਼ਾਇਮਾ ਨੂੰ 18 ਸਾਲ ਦੀ ਉਮਰ ਤੋਂ ਬ੍ਰੈਸਟ ਕੈਂਸਰ ਸੀ। ਪਿਛਲੇ 8 ਸਾਲ ਤੋਂ ਉਹ ਇਸ ਨਾਲ ਲੜ ਰਹੀ ਸਨ। ਸ਼ਾਇਨਾ ਦੀ ਅੰਤਿਮ ਵਿਦਾਈ ਉੱਤਰ ਪ੍ਰਦੇਸ਼ ਦੇ ਬੁਧਾਨਾ ਤੋਂ ਹੋਵੇਗੀ। ਨਵਾਜ਼ੂਦੀਨ ਨੇ ਆਪਣੀ ਭੈਣ ਦੇ ਕੈਂਸਰ ਦੀ ਜਾਣਕਾਰੀ ਅਕਤੂਬਰ ਵਿਚ ਟਵਿਟਰ ਰਾਹੀਂ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News