ਬੇਕਾਰ ਫਿਲਮਾਂ ਵੀ ਹੋ ਜਾਂਦੀਆਂ ਹਨ ਬਲਾਕਬਸਟਰ : ਨਵਾਜ਼ੂਦੀਨ
9/7/2018 9:38:54 AM
ਮੁੰਬਈ (ਬਿਊਰੋ)— ਬਾਲੀਵੁੱਡ 'ਚ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਨਵਾਜ਼ੂਦੀਨ ਸਿੱਦੀਕੀ ਦਾ ਕਹਿਣਾ ਹੈ ਕਿ ਕਦੇ-ਕਦੇ ਬੇਕਾਰ ਫਿਲਮਾਂ ਵੀ ਬਲਾਕਬਸਟਰ ਹੋ ਜਾਂਦੀਆਂ ਹਨ। ਨਵਾਜ਼ੂਦੀਨ ਸਿੱਦੀਕੀ ਤੋਂ ਜਦੋਂ ਉਨ੍ਹਾਂ ਦੀਆਂ ਫਿਲਮਾਂ ਦੀ ਚੋਣ ਬਾਰੇ ਇਹ ਪੁੱਛਿਆ ਗਿਆ ਕਿ ਉਹ ਕਿਸ ਫਿਲਮ ਦਾ ਹਿੱਸਾ ਬਣਨਾ ਜ਼ਿਆਦਾ ਪਸੰਦ ਕਰਨਗੇ ਜੋ ਤਾਰੀਫ ਬਟੋਰ ਰਹੀਆਂ ਹੋਣ ਜਾਂ ਬਾਕਸ ਆਫਿਸ 'ਤੇ ਕਮਾਈ ਕਰਦੀਆਂ ਹੋਣ, ਇਸ 'ਤੇ ਨਵਾਜ਼ੂਦੀਨ ਨੇ ਕਿਹਾ ਕਿ ਮੇਰੀਆਂ ਫਿਲਮਾਂ ਕੁਝ ਅਜਿਹੇ ਲੋਕ ਦੇਖਣ, ਜੋ ਸਿਨੇਮਾ ਨੂੰ ਜਾਣਦੇ ਹੋਣ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੋਵੇਗੀ।
ਨਹੀਂ ਤਾਂ ਅੱਜਕਲ ਤਾਂ ਸੁਪਰਸਟਾਰਸ ਦੀਆਂ ਬੇਕਾਰ ਜਿਹੀਆਂ ਫਿਲਮਾਂ ਵੀ ਬਾਕਸ ਆਫਿਸ 'ਤੇ ਹਿੱਟ ਹੋ ਜਾਂਦੀਆਂ ਹਨ। ਬੀਤੇ ਦਿਨੀਂ ਖਬਰ ਆਈ ਸੀ ਕਿ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਨੇ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਠਾਕਰੇ' 'ਚ ਆਪਣੇ ਕਿਰਦਾਰ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਦੀ ਲਿਖੀ ਸਕ੍ਰਿਪਟ ਵਾਲੀ ਇਸ ਫਿਲਮ 'ਚ ਨਵਾਜ਼ੂਦੀਨ ਮੁੱਖ ਭੂਮਿਕਾ 'ਚ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ