Oscars 2020 : ਨੀਨਾ ਗੁਪਤਾ ਦੀ ਡੈਬਿਊ ਫਿਲਮ ਆਸਕਰ ਐਵਾਰਡ ਲਈ ਨਾਮਜ਼ਦ
1/2/2020 11:40:25 AM

ਮੁੰਬਈ (ਬਿਊਰੋ) — ਸੈਲੀਬ੍ਰਿਟੀ ਸ਼ੈੱਫ ਤੋਂ ਫਿਲਮਮੇਕਰ ਬਣੇ ਵਿਕਾਸ ਖੰਨਾ ਦੀ ਪਹਿਲੀ ਫਿਲਮ 'ਦਿ ਲਾਸਟ ਕਲਰ' ਨੇ ਆਸਕਰ ਐਵਾਰਡਜ਼ ਦੀ ਫੀਚਰ ਫਿਲਮਸ ਦੀ ਲਿਸਟ ਵਿਚ ਜਗ੍ਹਾ ਬਣਾਈ ਹੈ। ਇਸ ਉਬਲੱਬਧੀ ਤੋਂ ਵਿਕਾਸ ਖੰਨਾ ਕਾਫੀ ਖੁਸ਼ ਹੈ ਕਿਉਂਕਿ ਉਸ ਦੀ ਡੈਬਿਊ ਫਿਲਮ ਹੀ ਆਸਕਰ ਲਈ ਨਾਮਜ਼ਦ ਹੋ ਗਈ ਹੈ।
BEST WAY TO START 2020. MIRACLE. MIRACLE. Thank you UNIVERSE. Our humble film THE LAST COLOR is pure HEART.
— Vikas Khanna (@TheVikasKhanna) January 1, 2020
Oscars: Academy Announces 344 Films Eligible for 2019 Best Picture. https://t.co/p654zVd8IQ pic.twitter.com/3i4NzIkL44
ਵਿਕਾਸ ਖੰਨਾ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''2020 ਦੀ ਸਭ ਤੋਂ ਵੱਡੀ ਸ਼ੁਰੂਆਤ, ਮਿਰੇਕਲ...ਯੂਨੀਵਰਸ ਤੁਹਾਡਾ ਸ਼ੁਕਰੀਆ। ਸਾਡੀ ਹੰਬਲ ਫਿਲਮ 'ਦਿ ਲਾਸਟ ਕਲਰ' ਪਿਓਰਹਾਰਟ ਹੈ।'' ਆਸਕਰ ਅਕੈਡਮੀ ਨੇ ਸਾਲ 2019 ਦੀਆਂ 344 ਬੈਸਟ ਫਿਲਮਾਂ ਦਾ ਐੈਲਾਨ ਕੀਤਾ ਹੈ।
~Welcoming 2020 with splashes of Color~
— Vikas Khanna (@TheVikasKhanna) January 1, 2020
Thank you Universe. This little inclusion of my Art is the gift from Universe” 💗https://t.co/p654zUVxkg pic.twitter.com/jbQSZfYKWN
ਫਿਲਮ ਦੀ ਅਦਾਕਾਰਾ ਨੀਨਾ ਗੁਪਤਾ ਨੇ ਵਿਕਾਸ ਖੰਨਾ ਦਾ ਟਵੀਟ ਰੀ-ਟਵੀਟ ਕੀਤਾ ਤੇ ਲਿਖਿਆ, ''ਵਿਸ਼ਵਾਸ ਨਹੀਂ ਹੋ ਰਿਹਾ, ਮੈਂ ਖੁਸ਼ ਹਾਂ।'' ਇਸ ਤੋਂ ਇਲਾਵਾ ਨੀਨਾ ਗੁਪਤਾ ਤੇ ਵਿਕਾਸ ਖੰਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਹੋਰ ਵੀ ਪੋਸਟਾਂ ਸ਼ੇਅਰ ਕੀਤੀਆਂ ਹਨ।
Cant believe am soooo happy https://t.co/ApRiYTMcBn
— Neena Gupta (@Neenagupta001) January 1, 2020
ਇਸ ਫਿਲਮ ਨੂੰ ਭਾਰਤ 'ਚ ਹਾਲੇ ਤੱਕ ਰਿਲੀਜ਼ ਹੋਣ ਦਾ ਮੌਕਾ ਨਹੀਂ ਮਿਲਿਆ ਹੈ, ਉਥੇ ਹੀ ਮੁੰਬਈ ਫਿਲਮ ਫੈਸਟੀਵਲ 2019 'ਚ ਇਸ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਸੀ।
Being a MichelinStarChef, I was new to filmmaking. But 1 movie moved me so much and I wanted to understand the power of this medium to bring change#TheLastColor’s inspiration is @MasaanTheFilm
— Vikas Khanna (@TheVikasKhanna) January 1, 2020
Thank you @ghaywan @varungrover @RichaChadha @vickykaushal09 https://t.co/p654zUVxkg pic.twitter.com/8HPY5bdytD
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ