ਨੀਰੂ ਅਤੇ ਰੁਬੀਨਾ ਦੀਆਂ ਫਿਲਮਾਂ ਦੇ ਗੀਤ ਇਕੋ ਦਿਨ ਹੋਏ ਰਿਲੀਜ਼

5/31/2019 7:09:16 PM

ਜਲੰਧਰ (ਬਿਊਰੋ) - ਪੰਜਾਬੀ ਸਿਨੇਮਾ ਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਦੇ ਚਰਚੇ ਹਰ ਪਾਸੇ ਰਹਿੰਦੇ ਹਨ। ਨੀਰੂ ਬਾਜਵਾ ਜਿੱਥੇ ਆਪ ਪਾਲੀਵੁੱਡ 'ਚ ਸਰਗਰਮ ਹੈ, ਉਥੇ ਹੀ ਉਸ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਵੀ ਸਰਗਰਮ ਕਰ ਦਿੱਤਾ ਹੈ।ਖਾਸ ਗੱਲ ਇਹ ਹੈ ਕਿ ਨੀਰੂ ਅਤੇ ਰੁਬੀਨਾ ਦੀਆਂ ਫਿਲਮਾਂ ਜੂਨ ਮਹੀਨੇ ਵਿਚ ਹੀ ਰਿਲੀਜ਼ ਹੋਣ ਜਾ ਰਹੀਆਂ ਹਨ। ਜਿਥੇ ਰੁਬੀਨਾ ਦੀ ਫਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ, ਉਥੇ ਨੀਰੂ ਦੀ ਫਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

Dancing in our living room to the same day our songs released #mehndi #shadaa #aahkiHoya #laiyejeyaarian @neerubajwa

A post shared by Rubina Bajwa (@rubina.bajwa) on May 29, 2019 at 10:26pm PDT

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਫਿਲਮਾਂ ਦਾ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਇਨ੍ਹਾਂ ਫਿਲਮਾਂ ਦੇ ਗਾਣੇ ਤੇ ਪ੍ਰੋਮੋਜ਼ ਵੀ ਲਗਾਤਾਰ ਰਿਲੀਜ਼ ਹੋ ਰਹੇ ਹਨ।ਹਾਲ ਹੀ 'ਚ ਰੁਬੀਨਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਕੇ ਖੁਸ਼ੀ ਪ੍ਰਗਟਾਈ ਹੈ।ਖੁਸ਼ੀ ਦਾ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਭੈਣਾਂ ਦੀਆਂ ਫਿਲਮਾਂ ਦੇ ਗੀਤ ਇਕੋ ਦਿਨ ਰਿਲੀਜ਼ ਹੋਏ ਹਨ।ਰੁਬੀਨਾ ਨੇ ਦੋਵਾਂ ਗਾਣਿਆਂ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ - Dancing in our living room to the same day our songs released #mehndi #shadaa#aahkiHoya #laiyejeyaarian
ਦੱਸਣਯੋਗ ਹੈ ਕਿ ਫਿਲਮ 'ਛੜਾ' ਦੇ ਗੀਤ 'ਮਹਿੰਦੀ' ਅਤੇ 'ਲਾਈਏ ਜੇ ਯਾਰੀਆਂ' ਫਿਲਮ ਦੇ ਗੀਤ 'ਆਹ ਕੀ ਹੋਇਆ' ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News