‘ਲੌਂਗ ਲਾਚੀ’ ਗੀਤ ‘ਤੇ ਭੰਗੜਾ ਕਰ ਇਸ ਬੱਚੇ ਨੇ ਜਿੱਤਿਆ ਨੀਰੂ ਬਾਜਵਾ ਦਾ ਦਿਲ, ਦੇਖੋ ਵੀਡੀਓ

12/1/2019 10:14:16 AM

ਜਲੰਧਰ(ਬਿਊਰੋ)- ਯੂ-ਟਿਊਬ ‘ਤੇ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਗੀਤ ‘ਲੌਂਗ ਲਾਚੀ’ ਜਿਸ ‘ਚ ਮੰਨਤ ਨੂਰ ਨੇ ਗਾਇਆ ਅਤੇ ਨੀਰੂ ਬਾਜਵਾ ਦੀਆਂ ਅਦਾਵਾਂ ਨੇ ਚਾਰ ਚੰਨ ਲਗਾਏ। ਹੁਣ ਇਹ ਗੀਤ 1000 ਮਿਲੀਅਨ ਵਿਊਜ਼ ਯਾਨੀ ਕੇ 1 ਬਿਲੀਅਨ ਵਿਊਜ਼ ਹਾਸਲ ਕਰਨ ਦੇ ਕਰੀਬ ਹੈ। ਇਸ ਗੀਤ ‘ਤੇ ਕਈ ਵੀਡੀਓਜ਼ ਸਾਹਮਣੇ ਆਈਆਂ ਪਰ ਹੁਣ ਇਕ ਵੀਡੀਓ ਨੇ ਨੀਰੂ ਬਾਜਵਾ ਦਾ ਦਿਲ ਜਿੱਤ ਲਿਆ ਹੈ। ਜੀ ਹਾਂ ਇਕ ਬੱਚੇ ਨੇ ਇਸ ਗੀਤ ‘ਤੇ ਅਜਿਹਾ ਭੰਗੜਾ ਪਾਇਆ ਹੈ ਕਿ ਨੀਰੂ ਬਾਜਵਾ ਵੀ ਸ਼ੇਅਰ ਕੀਤੇ ਬਿਨਾਂ ਨਾ ਰਹਿ ਪਾਈ। ‘ਲੌਂਗ ਲਾਚੀ’ ਗੀਤ ‘ਤੇ ਬੱਚੇ ਵੱਲੋਂ ਕੀਤੇ ਇਸ ਡਾਂਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Awwwwe soooooo sweet! God bless ! #launglaachi #11milliontogo

A post shared by Neeru Bajwa (@neerubajwa) on Nov 29, 2019 at 11:53am PST


ਇਸ ਗੀਤ ਬਾਰੇ ਗੱਲ ਕਰੀਏ ਤਾਂ ਇਹ ਗੀਤ ‘ਲੌਂਗ ਲਾਚੀ’ ਫਿਲਮ ‘ਚ ਰਿਲੀਜ਼ ਹੋਇਆ ਸੀ। ਜਿਸ ‘ਚ ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਸੀ। ਗੀਤ ਨੂੰ ਮੰਨਤ ਨੂਰ ਨੇ ਆਵਾਜ਼ ਦਿੱਤੀ ਹੈ, ਗੁਰਮੀਤ ਸਿੰਘ ਵੱਲੋਂ ਸੰਗੀਤ ਤਿਆਰ ਕੀਤਾ ਗਿਆ ਹੈ ਤੇ ਹਰਮਨਜੀਤ ਨੇ ਲਿਖਿਆ ਹੈ। ਇਸ ਗੀਤ ਨੂੰ ਬਾਲੀਵੁੱਡ ਦੀ ਫਿਲਮ ‘ਲੂਕਾ ਛੁਪੀ‘’ ‘ਚ ਰੀਮੇਕ ਕਰਕੇ ਵੀ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ। ਫਿਲਹਾਲ ਇਸ ਔਰਿਜ਼ਨਲ ਗੀਤ ਨੂੰ 989 ਮਿਲੀਅਨ ਵਿਊਜ਼ ਹਾਸਿਲ ਹੋ ਚੁੱਕੇ ਹਨ ਅਤੇ 3 ਮਿਲੀਅਨ ਦੇ ਕਰੀਬ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਿਆ ਹੈ। ਉਮੀਦ ਹੈ ਜਲਦ ਹੀ ਇਹ ਗੀਤ 1 ਮਿਲੀਅਨ ਵਿਊਜ਼ ਹਾਸਲ ਕਰ ਲਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News