ਚਚੇਰੇ ਭਰਾ ਨੂੰ ਯਾਦ ਕਰਕੇ ਭਾਵੁਕ ਹੋਈਆਂ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ, ਸ਼ੇਅਰ ਕੀਤੀ ਭਾਵੁਕ ਪੋਸਟ

5/15/2020 10:29:27 AM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਬੀਤੇ ਦਿਨ ਆਪਣੇ ਚਚੇਰੇ ਭਰਾ ਮਾਈਕਲ ਦੀ ਬਰਸੀ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਸ ਦੀ ਇਕ ਤਸਵੀਰ ਸਾਂਝੀ ਕੀਤੀ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਦੋਵਾਂ ਭੈਣਾਂ ਚਚੇਰੇ ਭਰਾ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨੇ ਮਾਈਕਲ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਉਸ ਦੀਆਂ ਤਸਵੀਰਾਂ ਸਾਂਝੀਆਂ ਕਰਦਆਿਂ ਬੇਹੱਦ ਭਾਵੁਕ ਕੈਪਸ਼ਨ ਲਿਖੀ।

 
 
 
 
 
 
 
 
 
 
 
 
 
 

Bhi🙏🏼 .... how are faces lit up every time you were around ... miss you

A post shared by Neeru Bajwa (@neerubajwa) on May 13, 2020 at 11:22pm PDT


ਦੱਸ ਦਈਏ ਕਿ ਕੋਰੋਨਾ ਮਾਹਾਮਾਰੀ ਕਾਰਨ ਪੂਰੇ ਦੇਸ਼ਭਰ 'ਚ ਲੌਕਡਾਊਨ ਜਾਰੀ ਕੀਤਾ ਗਿਆ ਹੈ, ਜਿਸ ਦੇ ਚੱਲਦਿਆਂ ਨੀਰੂ ਬਾਜਵਾ ਤੇ ਰੁਬੀਨਾ ਬਾਜਵਾ ਨੇ ਆਪਣੇ ਘਰ 'ਚ ਹੀ ਆਪਣੇ ਪਰਿਵਾਰ ਨਾਲ ਸਮਾਂ ਗੁਜ਼ਾਰ ਰਹੀਆਂ ਹਨ।

 
 
 
 
 
 
 
 
 
 
 
 
 
 

Simply the best... there is, there was or ever will be anyone like you 🌹❤️🕊#MichaelBrar

A post shared by Rubina Bajwa (@rubina.bajwa) on May 13, 2020 at 11:12pm PDT


ਜੇਕਰ ਕਰੋਨਾ ਵਰਗੀ ਮਹਾਂਮਾਰੀ ਨਾ ਫੈਲਦੀ ਤਾਂ ਸ਼ਾਇਦ ਇਹ ਦੋਵੇਂ ਭੈਣਾਂ ਪੰਜਾਬੀ ਫਿਲਮ 'ਬਿਊਟੀਫੁਲ ਬਿੱਲੋ' 'ਚ ਨਜ਼ਰ ਆਉਂਦੀਆਂ। ਹੁਣ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਦੀ ਜਾਣਕਾਰੀ ਹਾਲੇ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਬਾਜਵਾ ਭੈਣਾਂ ਹੋਰ ਵੀ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੀਆਂ ਹਨ ਅਤੇ ਇਹ ਪ੍ਰੋਜੈਕਟ ਲੌਕਡਾਊਨ ਖਤਮ ਹੋਣ 'ਤੇ ਦੁਬਾਰਾ ਸ਼ੁਰੂ ਹੋ ਸਕਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Content Editor Sunil Pandey

Related News