B'Day Spl : ਇੰਝ ਚਮਕਿਆ ਪਾਲੀਵੁੱਡ ਇੰਡਸਟਰੀ 'ਚ ਨੀਰੂ ਬਾਜਵਾ ਦਾ ਸਿਤਾਰਾ

8/26/2019 11:46:55 AM

ਜਲੰਧਰ (ਬਿਊਰੋ) — ਪੰਜਾਬੀ ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਅੱਜ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 26 ਅਗਸਤ, 1980 ਨੂੰ ਕੈਨੇਡਾ ਦੇ ਵੈਨਕੂਵਰ 'ਚ ਹੋਇਆ ਸੀ। ਨੀਰੂ ਬਾਜਵਾ ਕੈਨੇਡਾ 'ਚ ਜੰਮੀ ਪੰਜਾਬੀ ਅਦਾਕਾਰਾ ਹੈ, ਜੋ ਅੱਜ ਵੀ ਫਿਲਮਾਂ 'ਚ ਸਰਗਰਮ ਹਨ।

PunjabKesari

ਕਰੀਅਰ ਦੀ ਸ਼ੁਰੂਆਤ
ਨੀਰੂ ਬਾਜਵਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਦੇਵ ਆਨੰਦ ਦੀ ਫਿਲਮ 'ਮੈਂ ਸੋਲਹਾ ਬਰਸ ਕੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਨੀਰੂ ਬਾਜਵਾ ਨੇ ਭਾਰਤੀ 'ਸੋਪ ਓਪੇਰਾ' ਅਤੇ ਪੰਜਾਬੀ ਫਿਲਮਾਂ 'ਚ ਕੰਮ ਕੀਤਾ। ਸਾਲ 1998 'ਚ ਦੇਵ ਆਨੰਦ ਦੀ ਫਿਲਮ ਕਰਨ ਤੋਂ 12 ਸਾਲ ਬਾਅਦ 2010 'ਚ ਨੀਰੂ ਨੇ ਬਾਲੀਵੁੱਡ 'ਚ ਵਾਪਸੀ ਕੀਤੀ। ਫਿਲਮ 'ਪ੍ਰਿੰਸ' 'ਚ ਉਨ੍ਹਾਂ ਦੇ ਹੀਰੋ ਵਿਵੇਕ ਓਬਰਾਏ ਸਨ। ਇਸ ਤੋਂ ਇਲਾਵਾ ਨੀਰੂ ਬਾਜਵਾ ਨੇ ਕੁਝ ਹੋਰ ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕੀਤਾ।

PunjabKesari

ਪੜ੍ਹਾਈ 'ਚ ਘੱਟ ਸੀ ਦਿਲਚਸਪੀ
ਦੱਸ ਦਈਏ ਕਿ ਨੀਰੂ ਬਾਜਵਾ ਨੂੰ ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਹਾਈ ਸਕੂਲ ਦੌਰਾਨ ਹੀ ਉਨ੍ਹਾਂ ਨੇ ਸਕੂਲ ਜਾਣਾ ਛੱਡ ਦਿੱਤਾ ਸੀ। ਅਦਾਕਾਰੀ 'ਚ ਆਪਣੇ ਕਰੀਅਰ ਨੂੰ ਬਣਾਉਣ ਲਈ ਛੇਤੀ ਹੀ ਉਹ ਮੁੰਬਈ ਸ਼ਿਫਟ ਹੋ ਗਏ ਸਨ।

PunjabKesari

ਅਮਿਤ ਸਾਧ ਨਾਲ ਰਿਸ਼ਤੇ 'ਚ ਆਈ ਸੀ ਕੜਵਾਹਟ
ਨੀਰੂ ਬਾਜਵਾ ਦੀ ਮਾਡਲ ਤੇ ਅਭਿਨੇਤਾ ਅਮਿਤ ਸਾਧ ਨਾਲ ਮੁੰਬਈ 'ਚ ਹੀ ਮੁਲਾਕਾਤ ਹੋਈ। ਦੋਵਾਂ ਦੀ ਮੰਗਣੀ ਵੀ ਹੋਈ ਪਰ ਫਿਰ ਰਿਸ਼ਤਾ ਸਿਰੇ ਨਹੀਂ ਚੜ੍ਹਿਆ। ਨੀਰੂ ਬਾਜਵਾ ਤੇ ਅਮਿਤ ਸਾਧ ਦਾ ਰਿਸ਼ਤਾ 8 ਸਾਲ ਤਕ ਚੱਲਿਆ। ਅਮਿਤ ਸਾਧ ਫਿਲਮ 'ਕਾਏ ਪੋ ਚੇ' 'ਚ ਨਜ਼ਰ ਆ ਚੁੱਕੇ ਹਨ।

PunjabKesari

ਦੂਰਦਰਸ਼ਨ ਲਈ ਕਰ ਚੁੱਕੀ ਹੈ ਸੀਰੀਅਲ
ਸਾਲ 2003 'ਚ ਨੀਰੂ ਬਾਜਵਾ ਨੇ ਦੂਰਦਰਸ਼ਨ ਲਈ ਇਕ ਸੀਰੀਅਲ ਕੀਤਾ, ਜਿਸ ਦਾ ਨਾਂ ਸੀ 'ਹਰੀ ਮਿਰਚੀ ਲਾਲ ਮਿਰਚੀ' ਸੀ। ਇਸ ਸੀਰੀਅਲ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। 

PunjabKesari

ਨਾਮੀ ਸਿਤਾਰਿਆਂ ਨਾਲ ਕਰ ਚੁੱਕੀ ਹੈ ਕੰਮ
ਨੀਰੂ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਨੀਰੂ ਬਾਜਵਾ ਦੀ ਜੋੜੀ ਜਿੰਮੀ ਸ਼ੇਰਗਿੱਲ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਤਰਸੇਮ ਜੱਸੜ ਵਰਗੇ ਸੁਪਰਹਿੱਟ ਸਿਤਾਰਿਆਂ ਨਾਲ ਬਣ ਚੁੱਕੀ ਹੈ।

PunjabKesari

ਇੰਡਸਟਰੀ ਨੂੰ ਦੇ ਚੁੱਕੀ ਕਈ ਸੁਪਰਹਿੱਟ ਫਿਲਮਾਂ
ਨੀਰੂ ਬਾਜਵਾ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੀ ਹੈ। ਉਨ੍ਹਾਂ ਦੀ ਫਿਲਮ 'ਜੱਟ ਐਂਡ ਜੂਲੀਅਟ' ਪੰਜਾਬੀ ਸਿਨੇਮਾ ਦੀ ਸਭ ਤੋਂ ਸਫਲ ਫਿਲਮ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ 'ਸਾਡੀ ਲਵ ਸਟੋਰੀ', 'ਛੜਾ', 'ਊੜਾ ਆੜਾ', 'ਸਰਦਾਰ ਜੀ', 'ਆਟੇ ਦੀ ਚਿੜੀ', 'ਜਿੰਦੂਆ', 'ਪਿੰਕੀ ਮੋਗੇ ਵਾਲੀ', 'ਹੀਰ ਰਾਂਝਾ', 'ਮੇਲ ਕਰਾਦੇ ਰੱਬਾ', 'ਦਿਲ ਆਪਣਾ ਪੰਜਾਬੀ' ਵਰਗੀਆਂ ਕਈ ਹੋਰ ਸੁਪਰ ਹਿੱਟ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ।

PunjabKesari

ਪੰਜਾਬੀ ਸਿਨੇਮਾ 'ਚ ਨੀਰੂ ਦਾ ਸਿਤਾਰਾ ਰੱਜ ਕੇ ਚਮਕਿਆ। ਇਥੇ ਉਨ੍ਹਾਂ ਨੇ ਪਹਿਲੀ ਫਿਲਮ ਹਰਭਜਨ ਮਾਨ ਦੇ ਆਪੋਜ਼ਿਟ ਸਾਲ 2004 'ਚ ਕੀਤੀ, ਜਿਸ ਦਾ ਨਾਂ 'ਅਸਾਂ ਨੂੰ ਮਾਣ ਵਤਨਾ ਦਾ' ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News