ਲੌਕ ਡਾਊਨ ਦੌਰਾਨ ਪੁਰਾਣੀਆਂ ਯਾਦਾਂ ''ਚ ਗੁਆਚੀ ਨੀਰੂ ਬਾਜਵਾ, ਵੀਡੀਓ ਕੀਤਾ ਸ਼ੇਅਰ

5/8/2020 9:12:44 AM

ਜਲੰਧਰ (ਬਿਊਰੋ) — ਪੰਜਾਬੀ ਫਿਲਮੀ ਇੰਡਸਟਰੀ ਦੀ ਖੂਬਸਰੂਤ ਅਦਾਕਾਰਾ ਨੀਰੂ ਬਾਜਵਾ ਨੇ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਆਪਣੇ ਫੈਨਜ਼ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਵਿਚ ਉਨ੍ਹਾਂ ਨੇ ਆਪਣਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ, ਜਿਸ ਵਿਚ ਉਹ ਆਪਣੀ ਧੀ ਅਨਾਇਆ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਪੁਰਾਣਾ ਹੈ ਜਦੋਂ ਨੀਰੂ ਬਾਜਵਾ ਆਪਣੀਆਂ ਪੰਜਾਬੀ ਫਿਲਮਾਂ ਦੇ ਸਿਲਸਲੇ ਵਿਚ ਪੰਜਾਬ ਆਏ ਹੋਏ ਸਨ। ਇਹ ਵੀਡੀਓ ਚੰਡੀਗੜ੍ਹ ਦੇ ਕਿਸੇ ਹੋਟਲ ਦਾ ਹੈ, ਜਿੱਥੇ ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨੀਰੂ ਆਪਣੀ ਵੱਡੀ ਬੇਟੀ ਅਨਾਇਆ ਨਾਲ ਹਿੰਦੀ ਗੀਤ 'ਤੇ ਮਸਤੀ ਭਰੇ ਅੰਦਾਜ਼ ਵਿਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

#tb #chandigarh ❤️

A post shared by Neeru Bajwa (@neerubajwa) on May 6, 2020 at 6:13am PDT

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਕੰਮ ਦੀ ਤਾਂ ਹਾਲ ਹੀ 'ਚ ਉਨ੍ਹਾਂ ਦੇ ਹੋਮ ਪ੍ਰੋਡਕਸ਼ਨ ਦੇ ਹੇਠ 'ਜਿੱਤਾਂਗੇ ਹੌਸਲੇ ਨਾਲ' ਗੀਤ ਲੈ ਕੇ ਆਏ ਸਨ। ਇਸ ਗੀਤ ਨੂੰ ਪੰਜਾਬੀ ਗਾਇਕਾ ਅਫਸਾਨਾ ਖਾਨ ਅਤੇ ਰਜ਼ਾ ਹੀਰ ਨੇ ਮਿਲਕੇ ਗਾਇਆ ਸੀ। ਇਸ ਤੋਂ ਇਲਾਵਾ ਨੀਰੂ ਬਾਜਵਾ 'ਛੜਾ' ਵਰਗੀ ਸੁਪਰ ਹਿੱਟ ਫਿਲਮ 'ਚ ਨਜ਼ਰ ਆਏ ਸਨ। ਇਸ ਫਿਲਮ ਵਿਚ ਉਹ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ ਵਿਚ ਦਿਸੇ ਸਨ।

 
 
 
 
 
 
 
 
 
 
 
 
 
 

When you find good lighting

A post shared by Neeru Bajwa (@neerubajwa) on May 6, 2020 at 7:42pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News