ਨੀਰੂ ਬਾਜਵਾ ਨੇ ਸ਼ੇਅਰ ਕੀਤੀ ਧੀਆਂ ਦੀ ਪਹਿਲੀ ਝਲਕ

3/19/2020 11:38:36 AM

ਮੁੰਬਈ (ਬਿਊਰੋ) — ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਧੀ ਨਾਲ ਹਾਲ ਹੀ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ 23 ਜਨਵਰੀ ਨੂੰ ਨੀਰੂ ਬਾਜਵਾ ਨੇ ਦੋ ਧੀਆਂ ਨੂੰ ਜਨਮ ਦਿੱਤਾ ਹੈ। ਨੀਰੂ ਬਾਜਵਾ ਵਲੋਂ ਸ਼ੇਅਰ ਕੀਤੀ ਤਸਵੀਰਾਂ ਉਨ੍ਹਾਂ ਦੀ ਇਕ ਹੀ ਧੀ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਨੀਰੂ ਬਾਜਵਾ ਨੇ ਕੈਪਸ਼ਨ 'ਚ ਲਿਖਿਆ, ''ਜਿਮ ਅਤੇ ਮੇਰੇ ਬੱਚੇ ਮੈਨੂੰ ਬਿਜ਼ੀ ਰੱਖਦੇ ਹਨ, ਜੋ ਵੀ ਸਮਾਂ ਬਚਦਾ ਹੈ... ਮੈਨੂੰ ਥੋੜੀ ਨੀਂਦ ਆਉਂਦੀ ਹੈ। ਉਮੀਦ ਹੈ ਕਿ ਹਰ ਕੋਈ ਸੁਰੱਖਿਅਕ ਤੇ ਸਿਹਤਮੰਦ ਹੈ। ਜਿਮ ਮੇਰੇ ਘਰ 'ਚ ਨਹੀਂ ਹੈ।''
PunjabKesari
ਨੀਰੂ ਬਾਜਵਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਬੀਤੇ ਸਾਲ ਰਿਲੀਜ਼ ਹੋਈ ਫਿਲਮ 'ਛੜਾ' ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਉਨ੍ਹਾਂ ਦਾ ਨਾਂ ਕਾਮਯਾਬ ਹੀਰੋਇਨਾਂ ਦੀ ਸੂਚੀ ਆਉਂਦਾ ਹੈ। ਦੱਸ ਦਈਏ ਕਿ ਨੀਰੂ ਬਾਜਵਾ ਪਹਿਲਾਂ ਵੀ ਇਕ ਧੀ ਦੀ ਮਾਂ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਉਹ ਅਕਸਰ ਹੀ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਬਹੁਤ ਜਲਦ ਨੀਰੂ ਬਾਜਵਾ ਫਿਲਮ 'ਬਿਊਟੀਫੁੱਲ ਬਿੱਲੋ' ਨਾਲ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News