ਰੋਮਾਂਟਿਕ ਡਿਨਰ 'ਤੇ ਨੇਹਾ ਤੇ ਰੋਹਨ ਨੇ ਇੰਝ ਕੱਟਿਆ ਕੇਕ, ਵੀਡੀਓ ਹੋਈ ਵਾਇਰਲ

11/3/2020 5:31:43 PM

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਕੁੱਝ ਕੁ ਦਿਨ ਹੀ ਹੋਏ ਹਨ। ਪਰ ਉਸ ਦੀਆਂ ਤਸਵੀਰਾਂ ਅਤੇ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਨੇਹਾ ਕੱਕੜ ਦਾ ਵਿਆਹ ਅਕਤੂਬਰ 'ਚ ਰਾਈਜਿੰਗ ਸਟਾਰ ਫੇਮ ਰੋਹਨਪ੍ਰੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੀ ਜੋੜੀ ਨੇ ਲੋਕਾਂ ਦਾ ਖੂਬ ਦਿਲ ਜਿੱਤਿਆ, ਜਿਸ 'ਚ ਕੋਈ ਸ਼ੱਕ ਨਹੀਂ ਹੈ। ਇਸ ਤੋਂ ਬਾਅਦ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਮੁੰਬਈ ਵਾਪਸ ਪਰਤ ਗਈ ਸੀ।

 

 
 
 
 
 
 
 
 
 
 
 
 
 
 

#nehakakkar and #rohanpreetsingh last night in Mumbai for a romantic dinner ❤

A post shared by Viral Bhayani (@viralbhayani) on Nov 2, 2020 at 10:17pm PST

ਹੁਣ ਹਾਲ ਹੀ 'ਚ ਨੇਹਾ ਅਤੇ ਰੋਹਨਪ੍ਰੀਤ ਇਕ ਰੋਮਾਂਟਿਕ ਡਿਨਰ ਡੇਟ ਲਈ ਇਕ ਰੈਸਟੋਰੈਂਟ 'ਚ ਪਹੁੰਚੇ ਸਨ। ਇਸ ਸਮੇਂ ਦੌਰਾਨ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਇਕ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

PunjabKesari
ਇਸ ਵੀਡੀਓ 'ਚ ਨੇਹਾ ਅਤੇ ਰੋਹਨ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ 'ਚ ਨੇਹਾ ਕੱਕੜ ਲੋਕਾਂ ਦਾ ਸ਼ੁਕਰੀਆਂ ਕਰ ਰਹੀ ਹੈ। ਨੇਹਾ ਕੱਕੜ ਦੀ ਇਸ ਵੀਡੀਓ 'ਤੇ ਪ੍ਰਸ਼ੰਸਕ ਕਾਫ਼ੀ ਟਿੱਪਣੀ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ।
ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਵੀ ਹਾਲ ਹੀ 'ਚ ਇਕ ਗੀਤ 'ਚ ਦਿਖਾਈ ਦਿੱਤੇ ਹਨ, ਜਿਸ ਦਾ ਨਾਮ ਸੀ 'ਨੇਹੂ ਦਾ ਵਿਆਹ'। ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਇਸ ਗਾਣੇ 'ਚ ਵੀ ਕਮਾਲ ਦੀ ਲੱਗ ਰਹੀ ਹੈ। ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦਾ ਗਾਣਾ 'ਨੇਹੂ ਦਾ ਵਿਆਹ' ਪਸੰਦ ਆਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Aarti dhillon

This news is Content Editor Aarti dhillon

Related News