ਵਿਆਹ ਦੀ ਵਰ੍ਹੇਗੰਢ ''ਤੇ ਨੇਹਾ ਧੂਪੀਆ ਨੇ ਪਤੀ ਅੰਗਦ ਬੇਦੀ ਲਈ ਲਿਖਿਆ ਖਾਸ ਮੈਸੇਜ
5/11/2020 2:39:47 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਆਪਣੇ ਲਾਈਫ ਪਾਟਨਰ ਅੰਗਦ ਬੇਦੀ ਲਈ ਬਹੁਤ ਹੀ ਰੋਮਾਂਟਿਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਆਪਣੀ ਤੇ ਅੰਗਦ ਬੇਦੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ''ਹੈਪੀ ਮੈਰਿਜ ਐਨੀਵਰਸਰੀ ਮੇਰੇ ਪਿਆਰ…ਦੋ ਸਾਲ ਇਕੱਠੇ…Angad is like 1. ਮੇਰੀ ਜ਼ਿੰਦਗੀ ਦਾ ਪਿਆਰ 2. ਇਕ ਸਪੋਰਟ ਸਿਸਟਮ 3. ਇਕ ਮਹਾਨ ਪਿਤਾ 4. ਮੇਰਾ ਸਭ ਤੋਂ ਚੰਗਾ ਦੋਸਤ 5. ਸਭ ਤੋਂ ਵੱਧ ਤੰਗ ਕਰਨ ਵਾਲਾ ਰੂਮਮੇਟ.It’s like I have 5 bfs in one…it’s my choice।”
ਇਸ ਪੋਸਟ 'ਤੇ ਅੰਗਦ ਬੇਦੀ ਨੇ ਵੀ ਕੁਮੈਂਟ ਕਰਦੇ ਹੋਏ ਨੇਹਾ ਧੂਪੀਆ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹੋਏ ਲਿਖਿਆ ਹੈ, ''ਮੈਂ ਤੈਨੂੰ ਸਦਾ ਪਿਆਰ ਕਰਾਂਗਾ ਨੇਹਾ ਧੂਪੀਆ, ਹੈਪੀ ਮੈਰਿਜ ਐਨੀਵਰਸਰੀ ਗੱਲਾਂ ਘੱਟ ਤੇ ਕਲੋਲਾਂ ਜ਼ਿਆਦਾ।'' ਫੈਨਜ਼ ਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕੁਮੈਂਟਸ ਕਰਕੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ।
ਦੱਸ ਦਈਏ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਸਾਲ 2018 'ਚ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ। ਦੋਵਾਂ ਨੇ ਸਿੱਖ ਰੀਤੀ ਰਿਵਾਜਾਂ ਨਾਲ ਦਿੱਲੀ ਵਿਚ ਵਿਆਹ ਕਰਵਾਇਆ ਸੀ। ਨੇਹਾ ਧੂਪੀਆ ਅਤੇ ਅੰਗਦ ਬੇਦੀ ਦੀ ਇਕ ਧੀ ਦੇ ਮਾਤਾ-ਪਿਤਾ ਵੀ ਹਨ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਮੇਹਰ ਰੱਖਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ