ਨੇਹਾ ਧੂਪੀਆ ਨੇ ਪਤੀ ਨਾਲ ਮਨਾਇਆ ਧੀ ਦਾ ਜਨਮਦਿਨ, ਸਾਂਝੀ ਕੀਤੀ ਵੀਡੀਓ

12/21/2018 9:26:49 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਅਤੇ ਅੰਗਦ ਬੇਦੀ ਦੀ ਬੇਟੀ ਮੇਹਰ ਨੂੰ ਪੈਦਾ ਹੋਏ ਇਕ ਮਹੀਨਾ ਪੂਰਾ ਹੋ ਚੁੱਕਿਆ ਹੈ। ਜਿਸ ਦੀ ਖੁਸ਼ੀ 'ਚ ਦੋਵਾਂ ਨੇ ਬੁੱਧਵਾਰ ਨੂੰ ਬਰਥਡੇ ਸੈਲੀਬ੍ਰੇਸ਼ਨ ਕੀਤਾ। ਇਸ ਦੌਰਾਨ ਨੇਹਾ ਅਤੇ ਅੰਗਦ ਨੇ ਆਪਣੀ ਬੱਚੀ ਲਈ ਇਕ ਵੀਡੀਓ ਵੀ ਬਣਾਇਆ, ਜਿਸ 'ਚ ਮੇਹਰ ਆਪਣੇ ਪੈਰ ਚਲਾਉਂਦੇ ਹੋਏ ਦਿਖਾਈ ਦੇ ਰਹੀ ਹੈ।

 

 
 
 
 
 
 
 
 
 
 
 
 
 
 

Our baby girl ... been spreading joy and kickin around for a month ... 💕💕💕 #happyonemonth our little Mehr ... 😍 @angadbedi

A post shared by Neha Dhupia (@nehadhupia) on Dec 17, 2018 at 10:20pm PST

ਵੀਡੀਓ 'ਚ ਇਕ ਕਾਰਡ ਵੀ ਰੱਖਿਆ ਗਿਆ ਜਿਸ 'ਚ ਲਿਖਿਆ ਹੈ ਵਨ ਮਨਥ ਓਲਡ ਟੂਡੇ , ਇਸ ਵੀਡੀਓ ਨੂੰ ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਕੀਤਾ। ਜਿਸ 'ਚ ਉਸ ਨੇ ਕੈਪਸ਼ਨ ਦਿੱਤਾ ਕਿ ਸਾਡੀ ਬੇਟੀ ਖੁਸ਼ੀਆਂ ਫੈਲਾ ਰਹੀ ਹੈ ਅਤ ਇਕ ਮਹੀਨੇ ਤੇ ਪੈਰ ਚਲਾ ਰਹੀ ਹੈ। ਸਾਡੀ ਮੇਹਰ ਨੂੰ ਇਕ ਮਹੀਨਾ ਪੂਰਾ ਹੋਣ ਦੀ ਖੁਸ਼ੀ ਇਸ ਵੀਡੀਓ ਤੇ ਫੈਨਜ਼ ਨੇ ਖੂਬ ਵਧਾਈ ਦਿੱਤੀ।ਹਾਲਾਂਕਿ ਇਸ ਵੀਡੀਓ 'ਚ ਮੇਹਰ ਦਾ ਚਿਹਰਾ ਨਹੀਂ ਦਿਖਿਆ ਪਰ ਉਨ੍ਹਾਂ ਨੇ ਫੈਨਜ਼ ਤੋਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਲ ਜਿੱਤ ਲਿਆ।

PunjabKesari
ਇਸ ਨਾਲ ਹੀ ਅੰਗਦ ਬੇਦੀ ਨੇ ਵੀ ਆਪਣੀ ਇੰਸਟਾਗ੍ਰਾਮ ਦੇ ਟਾਈਮਲਾਈਨ ਤੇ ਇਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ,'ਸਾਡੀ ਛੋਟੀ ਜਿਹੀ ਮੇਹਰ ਨੂੰ ਪਹਿਲਾ ਮਹੀਨਾ ਪੂਰਾ ਹੋਣ ਦੀ ਸ਼ੁਭਕਾਮਨਾਵਾਂ ਅਸੀਂ ਬਹੁਤ ਪਿਆਰ ਕਰਦੇ ਹਾਂ' ਨੇਹਾ ਧੂਪੀਆ ਅਤੇ ਅੰਗਦ ਬੇਦੀ ਨੇ ਆਪਣੀ ਬੇਟੀ ਮੇਹਰ ਨੂੰ ਪਿਛਲੇ ਮਹੀਨੇ 18 ਨਵੰਬਰ ਨੂੰ ਦੁਨੀਆ 'ਚ ਸਵਾਗਤ ਕੀਤਾ ਸੀ। 

PunjabKesari
ਨੇਹਾ ਧੂਪੀਆ ਅਤੇ ਅੰਗਦ ਬੇਦੀ ਦੇ ਇੰਸਟਾਗ੍ਰਾਮ ਫੈਨਜ਼ ਨੇ ਮੇਹਰ ਦੇ ਆਉਣ ਤੇ ਖੂਬ ਵਧਾਈਆਂ ਵੀ ਦਿੱਤੀਆਂ ਸਨ।ਇੰਨਾ ਹੀ ਨਹੀਂ, ਦੋਵਾਂ ਨੇ ਸੋਸ਼ਲ ਮੀਡੀਆ ਤੇ ਕਈ ਤਸਵੀਰਾਂ ਵੀ ਸ਼ੇਅਰ ਕੀਤੀਆਂ। ਦੱਸ ਦੇਈਏ ਕਿ ਅੰਗਦ ਬੇਦੀ ਦੇ ਨਾਲ ਵਿਆਹ ਦੇ 6 ਮਹੀਨੇ ਬਾਅਦ ਹੀ ਨੇਹਾ ਨੇ ਬੇਟੀ ਨੂੰ ਜਨਮ ਦਿੱਤਾ।ਅੰਗਦ ਨੇ ਇਸ ਸਾਲ 10 ਮਈ ਨੂੰ ਅਚਾਨਕ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।

 

ਉਨ੍ਹਾਂ ਨੇ ਅਗਸਤ 'ਚ ਗਰਭਵਤੀ ਹੋਣ ਦੀ ਖਬਰ ਦਿੱਤੀ ਸੀ। ਨੇਹਾ ਦੇ ਸ਼ੋਅ ਨੌ ਫਿਲਟਰ ਨੇਹਾ 'ਚ ਅੰਗਦ ਬੇਦੀ ਪਹੁੰਚੇ ਸਨ। ਗੱਲਬਾਤ ਦੌਰਾਨ ਅੰਗਦ ਨੇ ਕਬੂਲਿਆ ਕਿ ਵਿਆਹ ਤੋਂ ਪਹਿਲਾਂ ਨੇਹਾ ਪ੍ਰੈਗਨੈਂਟ ਸੀ ਅਤੇ ਇਸ ਕਾਰਨ ਉਸ ਦੀ ਫੈਮਿਲੀ ਨੂੰ ਮਨਾਉਣ 'ਚ ਮੁਸ਼ਕਲਾਂ ਆਈਆਂ।

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News