ਨੇਹਾ ਧੁਪੀਆ ਸਾਹਮਣੇ ਲੜਕੇ ਕੀਤੀ ਅਜਿਹੀ ਹਰਕਤ, ਮੇਕਰਸ ਨੇ ਖਿੱਚ ਕੀਤਾ ਹਾਲ ''ਚੋਂ ਬਾਹਰ

3/10/2018 12:46:38 PM

ਮੁੰਬਈ(ਬਿਊਰੋ)— ਐੱਮ. ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ ਰੋਡੀਜ਼ ਦੇ ਆਡੀਸ਼ਨਜ਼ 'ਚ ਹਰ ਵਾਰ ਕੁਝ ਨਾ ਕੁਝ ਅਜਿਹਾ ਹੁੰਦਾ ਹੈ, ਜਿਸ ਨਾਲ ਇਹ ਸ਼ੋਅ ਸੁਰਖੀਆਂ 'ਚ ਆ ਜਾਂਦਾ ਹੈ। ਹਾਲ ਹੀ 'ਚ ਇਸ ਸ਼ੋਅ ਦੇ ਆਡੀਸ਼ਨ ਦੌਰਾਨ ਕੁਝ ਅਜਿਹਾ ਹੋਇਆ, ਜਿਸ ਤੋਂ ਬਾਰੇ ਪੜ੍ਹ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ 'ਚ ਆਡੀਸ਼ਨ ਦੇ ਸਿਲਸਿਲੇ 'ਚ ਸ਼ੋਅ ਦੀ ਪੂਰੀ ਟੀਮ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁੱਜੀ ਸੀ।
PunjabKesari

ਆਡੀਸ਼ਨ ਲੈਣ ਲਈ ਉਥੇ ਜੱਜ ਨੇਹਾ ਧੁਪੀਆ, ਰਣਵਿਜੈ, ਪ੍ਰਿੰਸ ਨਰੂਲਾ ਤੇ ਰਫਤਾਰ ਮੌਜ਼ੂਦ ਸਨ। ਆਡੀਸ਼ਨ ਦੌਰਾਨ ਇਕ ਅਜਿਹਾ ਸ਼ਖਸ ਆਇਆ, ਜਿਸ ਨੇ ਆਪਣੀਆਂ ਗੱਲਾਂ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਹਰਵਪ੍ਰੀਤ ਨਾਂ ਦੇ ਸ਼ਖਸ ਤੋਂ ਜਦੋਂ ਆਡੀਸ਼ਨ ਦੌਰਾਨ ਪੁੱਛਿਆ ਗਿਆ ਕਿ, ਤੁਸੀਂ ਸ਼ੋਅ 'ਚ ਕਿਉਂ ਆਉਣਾ ਚਾਹੁੰਦੇ ਹੋ? ਤਾਂ ਉਸ ਨੇ ਜਵਾਬ ਦਿੰਦੇ ਹੋਏ ਕਿਹਾ, ਮੈਂ ਨੇਹਾ ਧੁਪੀਆ ਨੂੰ ਬਹੁਤ ਪਸੰਦ ਕਰਦਾ ਹਾਂ ਤੇ ਉਸ ਨਾਲ ਫਲਰਟ ਕਰਨ ਦੀ ਇੱਛਾ ਰੱਖਦਾ ਹਾਂ।
PunjabKesari

ਇਸ ਲਈ ਮੈਂ ਇਸ ਸ਼ੋਅ 'ਚ ਆਉਣਾ ਚਾਹੁੰਦਾ ਹਾਂ। ਹਰਵਪ੍ਰੀਤ ਇਥੇ ਹੀ ਨਹੀਂ ਰੁਕਿਆ, ਉਸ ਨੇ ਅੱਗੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਕਿਹਾ, ਉਸ ਨੇ ਆਪਣੀ ਮਰਦਾਨਗੀ ਸ਼ਕਤੀ ਦਿਖਾਉਣੀ ਸ਼ੁਰੂ ਕਰ ਦਿੱਤੀ। ਉਸ ਦੀਆਂ ਅਜਿਹੀਆਂ ਗੱਲਾਂ ਨੂੰ ਸੁਣ ਕੇ ਜੱਜ ਭੜਕੇ ਗਏ।''
PunjabKesari
ਦੂਜੇ ਪਾਸੇ ਗੁੱਸੇ 'ਚ ਲਾਲ ਨੇਹਾ ਧੁਪੀਆ ਨੇ ਜਵਾਬ 'ਚ ਕਿਹਾ, ''ਤੇਰੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਤੇਰੇ ਅੰਦਰ ਮਹਿਲਾਵਾਂ ਲਈ ਕੋਈ ਸਨਮਾਨ ਨਹੀਂ ਹੈ। ਤੂੰ ਜਿਵੇਂ ਆਪਣੀ ਮਰਦਾਨਗੀ  ਦੱਸ ਰਿਹਾ, ਉਸ ਤੋਂ ਸਮਝ ਆਉਂਦਾ ਹੈ ਕਿ ਤੇਰਾ ਕੀ ਇਰਾਦਾ ਹੈ? ਮੈਂ ਨਹੀਂ ਚਾਹੁੰਦੀ ਹਾਂ ਕਿ ਤੇਰੇ ਵਰਗਾ ਕੋਈ ਪਾਗਲ ਮੇਰੇ ਸ਼ੋਅ 'ਚ ਰਹੇ। ਤੂੰ ਇਥੋਂ ਨਿਕਲ ਜਾ।'' ਇਸ ਤੋਂ ਬਾਅਦ ਬਾਕੀ ਜੱਜਾਂ ਨੇ ਵੀ ਹਰਵਪ੍ਰੀਤ ਨੂੰ ਕਾਫੀ ਖਰੀਆਂ-ਖੋਟੀਆਂ ਸੁਣਾਈਆਂ। ਇਸ ਤੋਂ ਬਾਅਦ ਉਸ ਨੂੰ ਸ਼ੋਅ ਦੇ ਮੇਕਰਸ ਨੇ ਹਾਲ 'ਚ ਖਿੱਚ ਕੇ ਬਾਹਰ ਕੱਢ ਦਿੱਤਾ।  



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News