ਨੇਹਾ ਧੂਪੀਆ ਨੇ ਸ਼ੇਅਰ ਕੀਤੀ ਬੇਟੀ ਦੀ ਪਹਿਲੀ ਤਸਵੀਰ, ਰੱਖਿਆ ਇਹ ਨਾਂ

11/20/2018 2:00:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਦੋ ਦਿਨ ਪਹਿਲਾਂ 18 ਨਵੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਨੇਹਾ ਧੂਪੀਆ ਨੇ ਬੇਟੀ ਦੀ ਤਸਵੀਰ ਸ਼ੇਅਰ ਕਰਕੇ ਉਸ ਦੇ ਨਾਂ ਦਾ ਖੁਲਾਸਾ ਕੀਤਾ ਹੈ। ਨੇਹਾ ਧੂਪੀਆ ਨੇ ਟਵੀਟ ਕਰਕੇ ਬੇਟੀ ਦੇ ਪੈਰਾਂ ਦੀ ਤਸਵੀਰ ਪੋਸਟ ਕੀਤੀ ਹੈ। ਇਨ੍ਹਾਂ ਹੀ ਨਹੀਂ ਨੇਹਾ ਨੇ ਕੈਪਸ਼ਨ 'ਚ ਲਿਖਿਆ, ''ਦੁਨੀਆ ਮੇਰੀ ਬੇਟੀ ਨੂੰ ਮੇਹਰ ਧੂਪੀਆ ਬੇਦੀ ਦੇ ਨਾਂ ਨਾਲ ਜਾਣੇਗੀ। ਨੇਹਾ ਨੇ ਬੇਟੀ ਦੇ ਪੈਰਾਂ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਦੀ ਧੀ ਨੇ ਟੋਜ ਪਾਏ ਹੋਏ ਹਨ। ਨੰਨ੍ਹੀ ਪਰੀ ਦੇ ਟੋਜ 'ਤੇ ਲਿਖਿਆ ਹੈ, ''ਹੈਲੋ ਵਰਲਡ।'' ਜਿਵੇਂ ਹੀ ਨੇਹਾ ਧੂਪੀਆ ਨੇ ਬੇਟੀ ਦੀ ਤਸਵੀਰ ਸ਼ੇਅਰ ਕੀਤੀ, ਫੈਨਜ਼ ਨੇ ਆਸ਼ਰੀਵਾਦ ਦੇਮਾ ਸ਼ੁਰੂ ਕਰ ਦਿੱਤਾ।

 

ਦੱਸਣਯੋਗ ਹੈ ਕਿ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਇਸੇ ਸਾਲ 10 ਮਈ ਨੂੰ ਸੀਕ੍ਰੇਟ ਵੈਡਿੰਗ ਕੀਤੀ ਸੀ ਅਤੇ ਉਦੋਂ ਤੋਂ ਖਬਰਾਂ ਆ ਰਹੀਆਂ ਸਨ ਕਿ ਨੇਹਾ ਧੂਪੀਆ ਪ੍ਰੇਗਨੈਂਟ ਹੈ। ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਦਰਅਸਲ, ਨੇਹਾ ਨੇ ਪਬਲਿਕਲੀ ਪ੍ਰੈਗਨੈਂਸੀ ਦਾ ਐਲਾਨ ਕਰਨ 'ਚ ਕਾਫੀ ਸਮਾਂ ਲਿਆ। ਉਸ ਨੇ ਇਕ ਇੰਟਰਵਿਊ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ।

 

ਨੇਹਾ ਨੇ ਗੱਲਬਾਤ ਦੌਰਾਨ ਕਿਹਾ ਕਿ ''ਮੈਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਸਮੇਂ 'ਚ ਲੋਕਾਂ ਨੂੰ ਇਹ ਗੱਲ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਲੋਕਾਂ ਦਾ ਵਰਤਾਅ ਮੇਰੇ ਲਈ ਕਿਤੇ ਬਦਲ ਨਾ ਜਾਵੇ। ਮੈਨੂੰ ਡਰ ਸੀ ਕਿ ਕਿਤੇ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਕੰਮ ਦੇਣਾ ਨਾ ਬੰਦ ਕਰ ਦੇਣ। ਮੇਰੇ ਨਾਲ ਚੰਗੀ ਗੱਲ ਇਹ ਸੀ ਸ਼ੁਰੂਆਤੀ 6 ਮਹੀਨਿਆਂ ਤੱਕ ਮੇਰਾ ਬੰਪ ਸਾਫ ਤੌਰ ਤੇ ਨਜ਼ਰ ਨਹੀਂ ਆਇਆ। ਇਸ ਦਾ ਮੈਨੂੰ ਫਾਇਦਾ ਮਿਲਿਆ, ਮੇਰਾ ਐਨਰਜੀ ਲੇਵਲ ਕਾਫੀ ਜ਼ਿਆਦਾ ਵਧਿਆ। ਇਸ ਦੌਰਾਨ ਮੈਂ 'ਈਲਾ' ਅਤੇ 'ਸਟਾਈਲਿਡ ਬਾਏ ਨੇਹਾ' ਦੀ ਸ਼ੂਟਿੰਗ ਵੀ ਪੂਰੀ ਕੀਤੀ।''

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News