ਨੇਹਾ ਧੂਪੀਆ ਦੀ ਧੀ ਦੀ ਪਹਿਲੀ ਤਸਵੀਰ ਆਈ ਸਾਹਮਣੇ
11/21/2018 10:27:11 AM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਤੇ ਅੰਗਦ ਬੇਦੀ ਘਰ ਨੰਨ੍ਹੀ ਪਰੀ ਨੇ ਜਨਮ ਲਿਆ। ਹਾਲ ਹੀ 'ਚ ਨੇਹਾ ਧੂਪੀਆ ਦੇ ਸਹੁਰੇ ਨੇ ਨੰਨ੍ਹੀ ਪਰੀ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਨੇਹਾ ਧੂਪੀਆ ਨੇ ਬੇਟੀ ਦੇ ਪੈਰਾਂ ਦੀ ਇਕ ਤਸਵੀਰ ਸ਼ੇਅਰ ਕਰਕੇ ਉਸ ਦੇ ਨਾਂ ਦਾ ਖੁਲਾਸਾ ਕੀਤਾ ਸੀ। ਉਸ ਨੇ ਆਪਣੀ ਧੀ ਦਾ ਨਾਂ ਮੇਹਰ ਧੂਪੀਆ ਬੇਦੀ ਰੱਖਿਆ ਹੈ।
U Little Beauty MEHR..another Lifeline for Grandparents...Both Maternal & Paternal..Aren’t we Blessed..?!! Yes All of it by Guru’s MEHR Only..GodBless Little One..Welcome to this Journey..Ordained by Almighty WaheGuru..!! pic.twitter.com/LtPYr9lG82
— Bishan Bedi (@BishanBedi) November 20, 2018
ਦੱਸਣਯੋਗ ਹੈ ਕਿ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਇਸੇ ਸਾਲ 10 ਮਈ ਨੂੰ ਸੀਕ੍ਰੇਟ ਵੈਡਿੰਗ ਕੀਤੀ ਸੀ ਅਤੇ ਉਦੋਂ ਤੋਂ ਖਬਰਾਂ ਆ ਰਹੀਆਂ ਸਨ ਕਿ ਨੇਹਾ ਧੂਪੀਆ ਪ੍ਰੇਗਨੈਂਟ ਹੈ। ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਨੇ ਲੋਕਾਂ ਨੂੰ ਹੋਰ ਵੀ ਹੈਰਾਨ ਕਰ ਦਿੱਤਾ। ਦਰਅਸਲ, ਨੇਹਾ ਨੇ ਪਬਲਿਕਲੀ ਪ੍ਰੈਗਨੈਂਸੀ ਦਾ ਐਲਾਨ ਕਰਨ 'ਚ ਕਾਫੀ ਸਮਾਂ ਲਿਆ। ਉਸ ਨੇ ਇਕ ਇੰਟਰਵਿਊ ਦੌਰਾਨ ਇਸ ਦਾ ਅਸਲ ਕਾਰਨ ਦੱਸਿਆ।
Mehr Dhupia Bedi says hello to the world ... ❤️ pic.twitter.com/DFWfsI39TF
— Neha Dhupia (@NehaDhupia) November 20, 2018
ਨੇਹਾ ਨੇ ਗੱਲਬਾਤ ਦੌਰਾਨ ਕਿਹਾ ਕਿ ''ਮੈਂ ਆਪਣੀ ਪ੍ਰੈਗਨੈਂਸੀ ਦੇ ਸ਼ੁਰੂਆਤੀ ਸਮੇਂ 'ਚ ਲੋਕਾਂ ਨੂੰ ਇਹ ਗੱਲ ਇਸ ਲਈ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੈਨੂੰ ਡਰ ਸੀ ਲੋਕਾਂ ਦਾ ਵਰਤਾਅ ਮੇਰੇ ਲਈ ਕਿਤੇ ਬਦਲ ਨਾ ਜਾਵੇ। ਮੈਨੂੰ ਡਰ ਸੀ ਕਿ ਕਿਤੇ ਪ੍ਰੋਡਿਊਸਰ ਡਾਇਰੈਕਟਰ ਮੈਨੂੰ ਕੰਮ ਦੇਣਾ ਨਾ ਬੰਦ ਕਰ ਦੇਣ। ਮੇਰੇ ਨਾਲ ਚੰਗੀ ਗੱਲ ਇਹ ਸੀ ਸ਼ੁਰੂਆਤੀ 6 ਮਹੀਨਿਆਂ ਤੱਕ ਮੇਰਾ ਬੰਪ ਸਾਫ ਤੌਰ ਤੇ ਨਜ਼ਰ ਨਹੀਂ ਆਇਆ। ਇਸ ਦਾ ਮੈਨੂੰ ਫਾਇਦਾ ਮਿਲਿਆ, ਮੇਰਾ ਐਨਰਜੀ ਲੇਵਲ ਕਾਫੀ ਜ਼ਿਆਦਾ ਵਧਿਆ। ਇਸ ਦੌਰਾਨ ਮੈਂ 'ਈਲਾ' ਅਤੇ 'ਸਟਾਈਲਿਡ ਬਾਏ ਨੇਹਾ' ਦੀ ਸ਼ੂਟਿੰਗ ਵੀ ਪੂਰੀ ਕੀਤੀ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ