ਨੇਹਾ ਧੂਪੀਆ ਤੇ ਅੰਗਦ ਬੇਦੀ ਧੀ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

11/21/2019 2:47:17 PM

ਜਲੰਧਰ (ਬਿਊਰੋ) : ਬਾਲੀਵੁੱਡ ਦੇ ਸਟਾਰ ਜੋੜਾ ਨੇਹਾ ਧੂਪੀਆ ਤੇ ਅੰਗਦ ਬੇਦੀ ਇੰਨ੍ਹੀਂ ਦਿਨੀਂ ਗੁਰੂ ਦੀ ਨਗਰੀ ਅੰਮ੍ਰਿਤਸਰ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਲੁੱਤਫ ਉਠਾ ਰਹੇ ਹਨ। ਜਿੱਥੇ ਨੇਹਾ ਧੂਪੀਆ ਬੁੱਧਵਾਰ ਵਾਲੇ ਦਿਨ ਆਪਣੇ ਪਤੀ ਅੰਗਦ ਬੇਦੀ ਤੇ ਧੀ ਮੇਹਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕੀਤੀਆਂ।

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, ''ਗੁਰੂ ਮਿਹਰ ਕਰੇ..#ਸਤਨਾਮ ਵਾਹਿਗੂਰੂ #ਦਰਬਾਰ ਸਾਹਿਬ #goldentemple।''

ਤਸਵੀਰਾਂ 'ਚ ਨੇਹਾ ਧੂਪੀਆ ਤੇ ਅੰਗਦ ਬੇਦੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਹਨ। ਇਸ ਦੌਰਾਨ ਨੇਹਾ ਨੇ ਪੀਲੇ ਰੰਗ ਦੇ ਪੰਜਾਬੀ ਆਉਟ ਫਿੱਟ ਪਾਈ ਸੀ, ਜਿਸ 'ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ, ਉਥੇ ਹੀ ਅੰਗਦ ਬੇਦੀ ਜੀਨ ਤੇ ਸ਼ਰਟ 'ਚ ਨਜ਼ਰ ਆਏ। ਉੱਧਰ ਧੀ ਮੇਹਰ ਵੀ ਚਿੱਟੇ ਰੰਗ ਦੇ ਪੰਜਾਬੀ ਸ਼ੂਟ 'ਚ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕਾਂ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਦੱਸ ਦਈਏ ਕੁਝ ਦਿਨ ਪਹਿਲਾਂ ਹੀ ਮੇਹਰ ਪੂਰੇ ਇਕ ਸਾਲ ਦੀ ਹੋ ਗਈ ਹੈ ਤੇ ਉਸ ਦਾ ਪਹਿਲਾਂ ਜਨਮ ਦਿਨ ਨੇਹਾ ਧੂਪੀਆ ਤੇ ਅੰਗਦ ਬੇਦੀ ਨੇ ਅੰਮ੍ਰਿਤਸਰ ਵਿਖੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਸੈਲੀਬ੍ਰੇਟ ਕੀਤਾ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News