19 ਮਹੀਨਿਆਂ ਦੀ ਹੋਈ ਨੇਹਾ ਧੂਪੀਆ ਤੇ ਅੰਗਦ ਬੇਦੀ ਦੀ ਨੰਨ੍ਹੀ ਪਰੀ, ਦੇਖੋ ਖਾਸ ਤਸਵੀਰਾਂ

6/19/2020 11:06:42 AM

ਮੁੰਬਈ (ਬਿਊਰੋ) — ਨੇਹਾ ਧੂਪੀਆ ਦੀ ਧੀ ਮਿਹਰ 19 ਮਹੀਨਿਆਂ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਨੇਹਾ ਧੂਪੀਆ ਨੇ ਅੰਗਦ ਬੇਦੀ ਨਾਲ ਸਾਲ 2018 'ਚ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਪਿਆਰੀ ਜਿਹੀ ਬੱਚੀ ਮਿਹਰ ਨੇ ਜਨਮ ਲਿਆ ਸੀ। ਅੰਗਦ ਬੇਦੀ ਸਾਬਕਾ ਕ੍ਰਿਕੇਟਰ ਬਿਸ਼ਨ ਸਿੰਘ ਬੇਦੀ ਦੇ ਬੇਟੇ ਹਨ। ਸਾਲ 2004 'ਚ ਅੰਗਦ ਬੇਦੀ ਨੇ ਛੋਟੇ ਪਰਦੇ 'ਤੇ ਡੈਬਿਊ ਕੀਤਾ ਸੀ।

 
 
 
 
 
 
 
 
 
 
 
 
 
 

🐈... our baby girl ... #19monthstoday ... god bless you our little doll! ❤️

A post shared by Neha Dhupia (@nehadhupia) on Jun 18, 2020 at 12:22am PDT

ਇਸ ਤੋਂ ਸੱਤ ਸਾਲ ਬਾਅਦ ਉਨ੍ਹਾਂ ਨੇ ਬਾਲੀਵੁੱਡ ਫ਼ਿਲਮ 'ਫਾਲਤੂ' 'ਚ ਨਜ਼ਰ ਆਏ ਸਨ। ਅੰਗਦ ਬੇਦੀ ਸਾਲ 2018 'ਚ ਉਸ ਸਮੇਂ ਸੁਰਖੀਆਂ 'ਚ ਆਏ ਜਦੋਂ ਉਨ੍ਹਾਂ ਨੇ ਨੇਹਾ ਧੂਪੀਆ ਨਾਲ ਗੁੱਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ। ਅੰਗਦ ਬੇਦੀ ਨੇ ਨੇਹਾ ਨੂੰ ਪਹਿਲੀ ਵਾਰ ਜਿੰਮ 'ਚ ਦੇਖਿਆ ਸੀ, ਉਸ ਸਮੇਂ ਉਹ ਦਿੱਲੀ 'ਚ ਅੰਡਰ 19 ਕ੍ਰਿਕੇਟ ਖੇਡਦੇ ਸਨ ਅਤੇ ਨੇਹਾ ਮਿਸ ਇੰਡੀਆ ਲਈ ਤਿਆਰੀ ਕਰ ਰਹੀ ਸੀ। ਪਹਿਲੀ ਵਾਰ ਦੇਖ ਕੇ ਹੀ ਅੰਗਦ ਨੂੰ ਨੇਹਾ ਧੂਪੀਆ ਨਾਲ ਪਿਆਰ ਹੋ ਗਿਆ ਸੀ।

 
 
 
 
 
 
 
 
 
 
 
 
 
 

Don’t ruffle my feather ma ☝️🤪😍... #sundaze

A post shared by Neha Dhupia (@nehadhupia) on Jun 6, 2020 at 9:16pm PDT

ਇੱਕ ਇੰਟਰਵਿਊ 'ਚ ਅੰਗਦ ਨੇ ਦੱਸਿਆ ਕਿ 'ਦਿੱਲੀ ਦੇ ਜਿੰਮ 'ਚ ਨੇਹਾ ਨੂੰ ਦੇਖਣ ਤੋਂ ਕਈ ਸਾਲ ਬਾਅਦ ਸਾਡੀ ਮੁਲਾਕਾਤ ਮੁੰਬਈ 'ਚ ਹੋਈ ਅਤੇ ਅਸੀਂ ਦੋਸਤ ਬਣ ਗਏ। ਮੈਂ ਉਸ ਸਮੇਂ ਰਿਸ਼ਤਾ ਅੱਗੇ ਵਧਾਉਣ ਲਈ ਤਿਆਰ ਸੀ ਪਰ ਨੇਹਾ ਨੇ ਇਹ ਰਿਸ਼ਤਾ ਦੋਸਤੀ ਤੱਕ ਹੀ ਸੀਮਤ ਰੱਖਿਆ। ਇਸ ਤੋਂ ਬਾਅਦ ਦੋਸਤੀ ਪਿਆਰ 'ਚ ਬਦਲ ਗਈ।' ਅੰਗਦ ਤੇ ਨੇਹਾ ਨੇ 10 ਮਈ 2018 ਨੂੰ ਵਿਆਹ ਕਰਵਾਇਆ ਸੀ। ਇਸ ਵਿਆਹ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਸੀ।

 
 
 
 
 
 
 
 
 
 
 
 
 
 

#eidmubarak doston 🌙 💕

A post shared by Neha Dhupia (@nehadhupia) on May 24, 2020 at 9:27pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News