8 ਮਹੀਨੇ ਦੀ ਹੋਈ ਨੇਹਾ ਧੂਪੀਆ ਦੀ ਨੰਨ੍ਹੀ ਪਰੀ

7/20/2019 11:56:57 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੀ ਧੀ ਮੇਹਰ ਦੀਆਂ ਕੁਝ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਾਫੀ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ ਨੇਹਾ ਧੂਪੀਆ ਦੀ ਧੀ 8 ਮਹੀਨੇ ਦੀ ਹੋ ਚੁੱਕੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨੇਹਾ ਧੂਪੀਆ ਨੇ ਲਿਖਿਆ ''ਸਾਡੀ ਛੋਟੀ ਮਿਸ ਸਨ ਸ਼ਾਈਨ ਦੇ ਨਾਲ 8 ਮਹੀਨੇ।'' ਇਸ ਤਸਵੀਰ 'ਚ ਮੇਹਰ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਬਹੁਤ ਹੀ ਕਿਊਟ ਲੱਗ ਰਹੀ ਹੈ। ਇਸ ਤਸਵੀਰ 'ਚ ਬੱਚੀ ਦੀ ਇਕ ਸਾਈਡ ਤੋਂ ਲਈ ਗਈ ਹੈ।

PunjabKesari

ਬੱਚੀ ਦੇ ਆਲੇ-ਦੁਆਲੇ ਖਿਡੌਣੇ ਖਿਲਰੇ ਪਏ ਹਨ। ਐਕਟਰ ਅੰਗਦ ਬੇਦੀ ਨੇ ਵੀ ਨੇਹਾ ਦੀ ਇਸ ਪੋਸਟ ਨੂੰ ਰੀਪੋਸਟ ਕੀਤਾ ਹੈ। ਪ੍ਰਸ਼ੰਸਕਾਂ ਨੂੰ ਮੇਹਰ ਦੀ ਇਹ ਤਸਵੀਰ ਪਸੰਦ ਆ ਰਹੀ ਹੈ।

PunjabKesari
ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਸ ਜੋੜੀ ਨੇ ਪੂਰੇ ਸਿੱਖ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਸੀ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਇਨ੍ਹਾਂ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ।
 

 
 
 
 
 
 
 
 
 
 
 
 
 
 

❤️❤️❤️❤️❤️❤️ #Repost @angadbedi with @get_repost ・・・ Feels ... Us ❤️... 8months of holding these cute little hands @mehrdhupiabedi @nehadhupia ❤️

A post shared by Neha Dhupia (@nehadhupia) on Jul 17, 2019 at 10:20pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News